2 Corinthians 8:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਸਾਨੂੰ ਬੇਨਤੀ ਕਰ ਰਹੇ ਸਨ ਅਤੇ ਬਾਰ ਬਾਰ ਪੁੱਛ ਰਹੇ ਸਨ ਕਿ ਉਹ ਵੀ ਪਰਮੇਸ਼ੁਰ ਦੇ ਲੋਕਾਂ ਦੀ ਇਸ ਉਦਾਰ ਸੇਵਾ ਵਿੱਚ ਸ਼ਰੀਕ ਹੋ ਸੱਕਣ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਸਾਡੇ ਅੱਗੇ ਬੇਨਤੀ ਕੀਤੀ ਕਿ ਅਸੀਂ ਉਹਨਾਂ ਨੂੰ ਵੀ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਵਿੱਚ ਹੱਥ ਵਟਾਉਣ ਦਾ ਮੌਕਾ ਦੇਈਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉਹਨਾਂ ਨੇ ਵੱਡੀ ਮਿੰਨਤਾ ਨਾਲ ਸਾਡੇ ਅੱਗੇ ਬੇਨਤੀ ਕੀਤੀ, ਅਸੀਂ ਵੀ ਉਸ ਕਿਰਪਾ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਪਰਮੇਸ਼ਵਰ ਦੇ ਲੋਕਾਂ ਲਈ ਹੈ ਸਹਾਇਤਾ ਕਰਨ ਲਈ ਭਾਗੀਦਾਰ ਹੋਈਏ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਈ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾ ਦੇ ਲਈ ਹੈ ਸਾਂਝ ਹੋਵੇ
Punjabi ERV
ਉਹ ਸਾਨੂੰ ਬੇਨਤੀ ਕਰ ਰਹੇ ਸਨ ਅਤੇ ਬਾਰ ਬਾਰ ਪੁਛ ਰਹੇ ਸਨ ਕਿ ਉਹ ਵੀ ਪਰਮੇਸ਼ੁਰ ਦੇ ਲੋਕਾਂ ਦੀ ਇਸ ਉਦਾਰ ਸੇਵਾ ਵਿੱਚ ਸ਼ਰੀਕ ਹੋ ਸਕਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਜੋ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਭਾਗੀਦਾਰੀ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایس خَیرات تے پاک لوکاں دی خِدمت وِچ سِیری ہوندی بابت ساڈے اگّے بڑی مِنّت نال عرض کِیتی۔
Punjabi Standard Bible (Punjabi Standard Bible) 2023
ਉਹ ਬੜਾ ਜ਼ੋਰ ਦੇ ਕੇ ਸਾਨੂੰ ਬੇਨਤੀ ਕਰਦੇ ਰਹੇ ਕਿ ਉਨ੍ਹਾਂ ਨੂੰ ਸੰਤਾਂ ਦੀ ਸੇਵਾ ਵਿੱਚ ਸਾਂਝੀ ਹੋਣ ਦਾ ਮੌਕਾ ਦਿੱਤਾ ਜਾਵੇ