2 Corinthians 8:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਪਤਾ ਹੀ ਹੈ। ਤੁਸੀਂ ਜਾਣਦੇ ਹੋ ਕਿ ਮਸੀਹ ਅਮੀਰ ਸੀ, ਪਰ ਤੁਹਾਡੇ ਲਈ ਉਹ ਗਰੀਬ ਬਣ ਗਿਆ। ਮਸੀਹ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਉਸ ਦੇ ਗਰੀਬ ਬਣ ਜਾਣ ਤੇ ਅਮੀਰ ਬਣ ਸੱਕਦੇ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਜਾਣਦੇ ਹੀ ਹੋ ਕਿ ਉਹ ਕਿੰਨੇ ਅਮੀਰ ਸਨ; ਪਰ ਫਿਰ ਉਹ ਤੁਹਾਡੀ ਖ਼ਾਤਰ ਗ਼ਰੀਬ ਬਣ ਗਏ ਕਿ ਉਹਨਾਂ ਦੀ ਗ਼ਰੀਬੀ ਦੁਆਰਾ ਤੁਸੀਂ ਅਮੀਰ ਬਣ ਜਾਵੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਨਿਰਧਨ ਬਣਿਆ ਭਈ ਤੁਸੀਂ ਨਿਰਧਨਤਾਈ ਤੋਂ ਧਨੀ ਹੋ ਜਾਓ
Punjabi ERV
ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਪਤਾ ਹੀ ਹੈ। ਤੁਸੀਂ ਜਾਣਦੇ ਹੋ ਕਿ ਮਸੀਹ ਅਮੀਰ ਸੀ, ਪਰ ਤੁਹਾਡੇ ਲਈ ਉਹ ਗਰੀਬ ਬਣ ਗਿਆ। ਮਸੀਹ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਉਸਦੇ ਗਰੀਬ ਬਣ ਜਾਣ ਤੇ ਅਮੀਰ ਬਾਣ ਸਕਦੇ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਧਨੀ ਸੀ ਪਰ ਤੁਹਾਡੇ ਲਈ ਗਰੀਬ ਬਣਿਆ ਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਹੋ ਜਾਓ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو تُسی ساڈے خُداوند یِسُوع مسِیح دے فضل نُوں جان دے اوہ۔ پئی اوہ بھانویں دَولتمند سی پر تُہاڈی خاطر غرِیب بن گیا۔ تاں جو تُسی اوہدی غرِیبی دے سبّب دَولت مند بن جاؤ۔
Punjabi Standard Bible (Punjabi Standard Bible) 2023
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਕਿ ਉਹ ਧਨਵਾਨ ਹੁੰਦੇ ਹੋਏ ਵੀ ਤੁਹਾਡੇ ਲਈ ਕੰਗਾਲ ਬਣਿਆ ਤਾਂਕਿ ਉਸ ਦੇ ਕੰਗਾਲ ਹੋਣ ਦੁਆਰਾ ਤੁਸੀਂ ਧਨਵਾਨ ਹੋ ਜਾਓ।