2 Corinthians 9:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇ ਮਕਦੂਨਿਯਾ ਤੋਂ ਕੋਈ ਲੋਕ ਮੇਰੇ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਤੁਸੀਂ ਇਸ ਬਾਰੇ ਤਿਆਰ ਨਹੀਂ ਹੋ ਤਾਂ ਇਹ ਸਾਡਾ ਅਪਮਾਨ ਹੋਵੇਗਾ। ਅਸੀਂ ਇਸ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਅਸੀਂ ਤੁਹਾਡੇ ਬਾਰੇ ਇੰਨੇ ਭਰੋਸੇਮੰਦ ਸਾਂ। ਆਖਣ ਦੀ ਲੋੜ ਨਹੀਂ ਕਿ ਤੁਸੀਂ ਵੀ ਸ਼ਰਮਿੰਦਾ ਹੋਵੋਂਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਜਿਹਾ ਨਾ ਹੋਵੇ ਕਿ ਕੁਝ ਮਕਦੂਨਿਯਾ ਨਿਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਦੇਖਣ । ਤਦ ਨਾ ਕੇਵਲ ਸਾਨੂੰ ਸਗੋਂ ਤੁਹਾਨੂੰ ਵੀ ਸਾਡੇ ਕੀਤੇ ਗਏ ਭਰੋਸੇ ਦੇ ਕਾਰਨ ਸ਼ਰਮਿੰਦਾ ਹੋਣਾ ਪਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਤੇ ਇਸ ਤਰ੍ਹਾਂ ਨਾ ਹੋਵੇ ਜਦ ਕੋਈ ਮਕਦੂਨਿਯਾ ਦੇ ਵਿਸ਼ਵਾਸੀ ਮੇਰੇ ਨਾਲ ਆਵੇ ਅਤੇ ਤੁਹਾਨੂੰ ਤਿਆਰ ਨਾ ਵੇਖੇ ਤਾਂ ਅਸੀਂ ਉਸ ਪੱਕੇ ਭਰੋਸੇ ਤੋਂ ਉਹਨਾਂ ਅੱਗੇ ਲੱਜਿਆਵਾਨ ਹੋਵਾਗਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਤੇ ਐਉਂ ਨਾ ਹੋਵੇ ਕਿ ਜੇ ਮਕਦੂਨਿਯਾ ਦੇ ਵਾਸੀ ਮੇਰੇ ਨਾਲ ਆ ਜਾਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਗੋਂ ਅਸੀਂ ਉਸ ਪੱਕੇ ਭਰੋਸੇ ਤੋਂ ਲੱਜਿਆਵਾਨ ਹੋਈਏ
Punjabi ERV
ਜੇ ਮਕਦੂਨਿਯਾ ਤੋਂ ਕੋਈ ਲੋਕ ਮੇਰੇ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਤੁਸੀਂ ਇਸ ਬਾਰੇ ਤਿਆਰ ਨਹੀਂ ਹੋ ਤਾਂ ਇਹ ਸਾਡਾ ਅਪਮਾਨ ਹੋਵੇਗਾ। ਅਸੀਂ ਇਸ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਅਸੀਂ ਤੁਹਾਡੇ ਬਾਰੇ ਇੰਨੇ ਭਰੋਸੇਮੰਦ ਸਾਂ। ਆਖਣ ਦੀ ਲੋਡ਼ ਨਹੀਂ ਕਿ ਤੁਸੀਂ ਵੀ ਸ਼ਰਮਿੰਦਾ ਹੋਵੋਂਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੇ ਮਕਦੂਨਿਯਾ ਦੇ ਵਾਸੀ ਮੇਰੇ ਨਾਲ ਆ ਜਾਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਆਪਾਂ ਉਸ ਪੱਕੇ ਭਰੋਸੇ ਤੋਂ ਉਨ੍ਹਾਂ ਅੱਗੇ ਲੱਜਿਆਵਾਨ ਹੋਈਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اجیہا نا ہوئے۔ پئی جے مَکِدُنیہ دے لوک میرے نال آؤن۔ تاں تُہانوں تیار نا ویکھن۔ تے اسی (ایہہ نئیں آکھدے پئی تُسی) اوس بھروسے دے سبّب شرمندے ہوئیے۔
Punjabi Standard Bible (Punjabi Standard Bible) 2023
ਤਾਂਕਿ ਜੇ ਮਕਦੂਨਿਯਾ ਦੇ ਲੋਕ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਪਾਉਣ ਤਾਂ ਇਸ ਭਰੋਸੇ ਦੇ ਕਰਕੇ ਤੁਹਾਨੂੰ ਨਹੀਂ, ਸਗੋਂ ਮੈਂ ਕਹਿੰਦਾ ਹਾਂ ਕਿ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ।