2 Corinthians 9:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤੇ ਪਰਮੇਸ਼ੁਰ ਤੁਹਾਨੂੰ ਤੁਹਾਡੀ ਲੋੜਾਂ ਨਾਲੋਂ ਵੱਧ ਅਸੀਸਾਂ ਦੇ ਸੱਕਦਾ ਹੈ। ਜਦੋਂ ਤੁਹਾਡੇ ਕੋਲ ਹਮੇਸ਼ਾ ਹਰ ਚੀਜ਼ ਦੀ ਬਹੁਤਾਤ ਹੋਵੇਗੀ। ਤੁਹਾਡੇ ਕੋਲ ਹਰ ਚੰਗੇ ਕਾਰਜ ਲਈ ਦੇਣ ਲਈ ਕਾਫ਼ੀ ਕੁਝ ਹੋਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਤੁਹਾਨੂੰ ਲੋੜ ਤੋਂ ਜ਼ਿਆਦਾ ਦੇਣ ਦੀ ਸਮਰੱਥਾ ਰੱਖਦੇ ਹਨ ਤਾਂ ਜੋ ਤੁਹਾਡੇ ਕੋਲ ਨਾ ਕੇਵਲ ਤੁਹਾਡੀਆਂ ਸਭ ਲੋੜਾਂ ਨੂੰ ਪੂਰਾ ਕਰਨ ਦੇ ਲਈ ਹੋਵੇ ਸਗੋਂ ਹਰ ਭਲੇ ਕੰਮ ਦੇ ਦੇਣ ਲਈ ਵਾਧੂ ਹੋਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਪਰਮੇਸ਼ਵਰ ਤੁਹਾਨੂੰ ਭਰਭੂਰ ਬਰਕਤ ਦੇਣ ਦੀ ਸਾਮਰਥ ਰੱਖਦਾ ਹੈ, ਤਾਂ ਜੋ ਹਰ ਇੱਕ ਵਸਤੂ ਹਰ ਸਮੇਂ ਉਹ ਸਭ ਕੁਝ ਤੁਹਾਡੇ ਕੋਲ ਹੋਵੇ ਜਿਸਦੀ ਤੁਹਾਨੂੰ ਜ਼ਰੂਰਤ ਹੈ, ਤਾਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਨਾਲ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸੱਕਦਾ ਹੈ ਭਈ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫ਼ਰ ਭੀ ਹੋਵੇ
Punjabi ERV
ਤੇ ਪਰਮੇਸ਼ੁਰ ਤੁਹਾਨੂੰ ਤੁਹਾਡੀ ਲੋਡ਼ਾਂ ਨਾਲੋਂ ਵਧ ਅਸੀਸਾਂ ਦੇ ਸਕਦਾ ਹੈ। ਜਦੋਂ ਤੁਹਾਡੇ ਕੋਲ ਹਮੇਸ਼ਾ ਹਰ ਚੀਜ਼ ਦੀ ਬਹੁਤਾਤ ਹੋਵੇਗੀ। ਤੁਹਾਡੇ ਕੋਲ ਹਰ ਚੰਗੇ ਕਾਰਜ ਲਈ ਦੇਣ ਲਈ ਕਾਫ਼ੀ ਕੁਝ ਹੋਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਜੋ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਵੀ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے خُدا تُہاڈے اُتّے ہر طرح دا فضل بُہتا کر سکدا اے۔ تاں جو تُہانوں سدا ہر شے وادُھو مِلیا کرے۔ تے ہر نیک کمّ لئی تُہاڈے کول بُہت کُجھ موجُود رہیا کرے۔
Punjabi Standard Bible (Punjabi Standard Bible) 2023
ਪਰਮੇਸ਼ਰ ਤੁਹਾਨੂੰ ਹਰ ਪ੍ਰਕਾਰ ਦੀ ਕਿਰਪਾ ਬਹੁਤਾਇਤ ਨਾਲ ਪ੍ਰਦਾਨ ਕਰ ਸਕਦਾ ਹੈ ਤਾਂਕਿ ਤੁਸੀਂ ਹਮੇਸ਼ਾ ਹਰ ਗੱਲ ਵਿੱਚ ਭਰਪੂਰ ਹੋ ਕੇ ਹਰੇਕ ਭਲੇ ਕੰਮ ਵਿੱਚ ਲੱਗੇ ਰਹੋ,