2 John 1:1 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਬਜ਼ੁਰਗ ਵੱਲੋਂ ਸ਼ੁਭਕਾਮਨਾਵਾਂ। ਪਰਮੇਸ਼ੁਰ ਵੱਲੋਂ ਚੁਣੀ ਹੋਈ ਇਸ ਸੁਆਣੀ ਅਤੇ ਉਸ ਦੇ ਬੱਚਿਆਂ ਨੂੰ। ਮੈਂ ਸੱਚਾਈ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਉਹ ਸਾਰੇ ਲੋਕ ਵੀ ਜਿਹੜੇ ਸੱਚਾਈ ਨੂੰ ਜਾਣਦੇ ਹਨ, ਤੁਹਾਨੂੰ ਪਿਆਰ ਕਰਦੇ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਜ਼ੁਰਗ ਵੱਲੋਂ, ਪਰਮੇਸ਼ਵਰ ਦੁਆਰਾ ਚੁਣੀ ਗਈ ਔਰਤ ਅਤੇ ਉਸਦੇ ਬੱਚਿਆਂ ਲਈ, ਜਿਨ੍ਹਾਂ ਨੂੰ ਮੈਂ ਅਸਲ ਵਿੱਚ ਪਿਆਰ ਕਰਦਾ ਹਾਂ ਅਤੇ ਮੈਂ ਹੀ ਨਹੀਂ, ਬਲਕਿ ਉਹ ਸਾਰੇ ਵੀ ਜੋ ਸੱਚ ਨੂੰ ਜਾਣਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਚੁਣੀ ਹੋਈ ਸੁਆਣੀ ਨੂੰ ਅਤੇ ਉਹ ਦੇ ਬਾਲਕਾਂ ਨੂੰ ਜਿਨ੍ਹਾਂ ਨਾਲ ਮੈਂ ਸੱਚੀ ਮੁੱਚੀਂ ਉਸ ਸਚਿਆਈ ਦੇ ਕਾਰਨ ਪ੍ਰੇਮ ਕਰਦਾ ਹਾਂ, ਅਤੇ ਨਿਰਾ ਮੈਂ ਹੀ ਨਹੀਂ ਸਗੋਂ ਓਹ ਵੀ ਸੱਭੇ ਪ੍ਰੇਮ ਕਰਦੇ ਹਨ, ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ
Punjabi ERV
ਬਜ਼ੁਰਗ ਵੱਲੋਂ ਸ਼ੁਭ ਕਾਮਨਾਵਾਂ। ਪਰਮੇਸ਼ੁਰ ਵੱਲੋਂ ਚੁਣੀ ਹੋਈ ਇਸ ਸੁਆਣੀ ਅਤੇ ਉਸਦੇ ਬਚਿਆਂ ਨੂੰ। ਮੈਂ ਸੱਚਾਈ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਉਹ ਸਾਰੇ ਲੋਕ ਵੀ ਜਿਹਡ਼ੇ ਸੱਚਾਈ ਨੂੰ ਜਾਣਦੇ ਹਨ, ਤੁਹਾਨੂੰ ਪਿਆਰ ਕਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਸੱਚੀਂ ਮੁੱਚੀਂ ਉਸ ਸਚਿਆਈ ਦੇ ਕਾਰਨ ਪਿਆਰ ਕਰਦਾ ਹਾਂ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਉਹ ਵੀ ਸੱਭੇ ਪਿਆਰ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
میرے ولّوں جیہڑا بزُرگ آں اوس چُنی ہوئی بی بی تے اوہدے پُتراں دے نال جِنہاں نال مَیں اوس سچیائی دے سببّوں سَچّی مُحبّت رکھنا آں جیہڑی ساڈے وِچ قیم رہندی اے۔ تے سدا تِیکر ساڈے نال رہے گی۔
Punjabi Standard Bible (Punjabi Standard Bible) 2023
ਮੈਂ ਜੋ ਬਜ਼ੁਰਗ ਹਾਂ, ਮੇਰੇ ਵੱਲੋਂ ਉਸ ਚੁਣੀ ਹੋਈ ਸੁਆਣੀ ਨੂੰ ਅਤੇ ਉਸ ਦੇ ਬੱਚਿਆਂ ਨੂੰ ਜਿਨ੍ਹਾਂ ਨਾਲ ਮੈਂ ਸੱਚਾ ਪ੍ਰੇਮ ਕਰਦਾ ਹਾਂ, ਨਾ ਕੇਵਲ ਮੈਂ ਸਗੋਂ ਉਹ ਸਾਰੇ ਵੀ ਜਿਨ੍ਹਾਂ ਸੱਚ ਨੂੰ ਜਾਣ ਲਿਆ ਹੈ;