2 Kings 1:3 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, “ਅਹਜ਼ਯਾਹ ਪਾਤਸ਼ਾਹ ਨੇ ਸਾਮਰਿਯਾ ਤੋਂ ਕੁਝ ਸੰਦੇਸ਼ਵਾਹਕ ਭੇਜੇ ਹਨ, ਸੋ ਤੂੰ ਜਾ, ਅਤੇ ਜਾਕੇ ਉਨ੍ਹਾਂ ਨੂੰ ਮਿਲ, ਅਤੇ ਉਨ੍ਹਾਂ ਨੂੰ ਜਾਕੇ ਆਖ, ‘ਇਸਰਾਏਲ ਵਿੱਚ ਵੀ ਪਰਮੇਸ਼ੁਰ ਹੈ, ਤਾਂ ਫ਼ਿਰ ਤੁਸੀਂ ਭਲਾ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਤੋਂ ਸਵਾਲ ਪੁੱਛਣ ਕਿਉਂ ਚੱਲੇ ਹੋ?
Punjabi Bible 2016 - ਪਵਿੱਤਰ ਬਾਈਬਲ O.V.
ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, ਉੱਠ ਤੇ ਸਾਮਰਿਯਾ ਦੇ ਰਾਜੇ ਦੇ ਹਲਕਾਰਿਆਂ ਨੂੰ ਮਿਲਣ ਲਈ ਜਾਹ ਤੇ ਉਨ੍ਹਾਂ ਨੂੰ ਆਖ, ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜੋ ਤੁਸੀਂ ਅਕਰੋਨ ਦੇ ਦਿਓਤੇ ਬਆਲ-ਜ਼ਬੂਬ ਤੋਂ ਪੁੱਛਣ ਲਈ ਚੱਲੇ ਹੋ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ ਕਿ ਉੱਠ ਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲਣ ਲਈ ਜਾ ਅਤੇ ਉਨ੍ਹਾਂ ਨੂੰ ਕਹਿ, “ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ, ਜੋ ਤੁਸੀਂ ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛਣ ਚੱਲੇ ਹੋ?