2 Kings 10:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਸਾਮਰਿਯਾ ਵਿੱਚ ਅਹਾਬ ਦੇ 70 ਪੁੱਤਰ ਸਨ। ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸ਼ਾਸਕਾਂ ਤੇ ਆਗੂਆਂ ਨੂੰ ਚਿੱਠੀਆਂ ਲਿਖੀਆਂ। ਅਤੇ ਜੋ ਲੋਕ ਅਹਾਬ ਦੇ ਪੁੱਤਰਾਂ ਨੂੰ ਪਾਲਦੇ ਸਨ ਉਨ੍ਹਾਂ ਨੂੰ ਵੀ ਯੇਹੂ ਨੇ ਇਹ ਆਖਦਿਆਂ ਹੋਇਆਂ ਚਿੱਠੀਆਂ ਲਿਖੀਆਂ,
Punjabi Bible 2016 - ਪਵਿੱਤਰ ਬਾਈਬਲ O.V.
ਸਾਮਰਿਯਾ ਵਿੱਚ ਅਹਾਬ ਦੇ ਸੱਤਰ ਪੁੱਤ੍ਰ ਸਨ ਸੋ ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸਰਦਾਰਾਂ ਬਜ਼ੁਰਗਾਂ ਅਰ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤ੍ਰਾਂ ਨੂੰ ਪਾਲਣ ਵਾਲੇ ਸਨ ਚਿੱਠੀਆਂ ਲਿਖ ਘੱਲੀਆਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਾਮਰਿਯਾ ਵਿੱਚ ਅਹਾਬ ਦੇ ਸੱਤਰ ਪੁੱਤਰ ਸਨ, ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸਰਦਾਰਾਂ, ਬਜ਼ੁਰਗਾਂ ਅਤੇ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤਰਾਂ ਨੂੰ ਪਾਲਣ ਵਾਲੇ ਸਨ, ਪੱਤਰੀਆਂ ਲਿਖ ਕੇ ਭੇਜੀਆਂ।