2 Kings 10:15 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਯੇਹੂ ਉੱਥੋਂ ਨਿਕਲਿਆ ਤਾਂ ਫ਼ਿਰ ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਮਿਲਿਆ। ਯਹੋਨਾਦਾਬ ਉਸ ਨੂੰ ਰਾਹ ’ਚ ਮਿਲ ਪਿਆ ਕਿਊਕਿ ਉਹ ਵੀ ਯੇਹੂ ਨੂੰ ਮਿਲਣ ਲਈ ਆ ਰਿਹਾ ਸੀ ਤਦ ਯੇਹੂ ਨੇ ਉਸ ਨੂੰ ਮਿਲਕੇ ਆਖਿਆ, “ਕੀ ਤੂੰ ਮੇਰਾ ਉਵੇਂ ਹੀ ਸੱਕਾ ਮਿੱਤਰ ਹੈਂ ਜਿਵੇਂ ਮੈਂ ਤੈਨੂੰ ਸਮਝਦਾ ਹਾਂ?” ਯਹੋਨਾਦਾਬ ਨੇ ਆਖਿਆ, “ਹਾਂ ਮੈਂ ਤੇਰਾ ਇੱਕ ਵਫ਼ਾਦਾਰ ਦੋਸਤ ਹਾਂ।” ਯੇਹੂ ਨੇ ਕਿਹਾ, “ਜੇਕਰ ਤੂੰ ਮੇਰਾ ਗੂੜਾ ਮਿੱਤਰ ਹੈਂ ਤਾਂ ਦੋਸਤੀ ਦਾ ਹੱਥ ਮੇਰੇ ਵੱਲ ਵੱਧਾਅ।” ਜਦੋਂ ਉਸ ਨੇ ਆਪਣਾ ਹੱਥ ਉਸ ਵੱਲ ਵੱਧਇਆ ਤਾਂ ਯੇਹੂ ਨੇ ਉਸ ਨੂੰ ਆਪਣੇ ਰੱਥ ਤੇ ਬਿਠਾਅ ਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਉਹ ਉੱਥੋਂ ਤੁਰ ਪਿਆ ਅਰ ਰੇਕਾਬ ਦੇ ਪੁੱਤ੍ਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਰ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ,ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੋ ਠੀਕ ਹੈ ਤਾਂ ਆਪਣਾ ਹੱਥ ਮੈਨੂੰ ਦੇਹ ਅਰ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ। ਤਾਂ ਉਹ ਨੇ ਉਸ ਨੂੰ ਆਪਣੇ ਰਥ ਉੱਤੇ ਬਿਠਾ ਲਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਉਹ ਉੱਥੋਂ ਤੁਰ ਪਿਆ ਅਤੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਤੇ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ, ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੇ ਠੀਕ ਹੈ ਤੇ ਆਪਣਾ ਹੱਥ ਮੈਨੂੰ ਦੇ ਅਤੇ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ। ਤਾਂ ਉਹ ਨੇ ਉਸ ਨੂੰ ਆਪਣੇ ਰੱਥ ਉੱਤੇ ਬਿਠਾ ਲਿਆ