2 Kings 10:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਹੁਣ ਤੁਸੀਂ ਬਆਲ ਦੇ ਸਾਰੇ ਜਾਜਕਾਂ ਅਤੇ ਨਬੀਆਂ ਨੂੰ ਇਕੱਠਾ ਕਰੋ ਅਤੇ ਸਾਰੇ ਉਨ੍ਹਾਂ ਲੋਕਾਂ ਨੂੰ ਇਕੱਠਾ ਕਰੋ ਜੋ ਬਆਲ ਦੇ ਉਪਾਸਕ ਹਨ। ਕੋਈ ਵੀ ਬਆਲ ਦਾ ਉਪਾਸਕ ਇਸ ਸਭਾ ਵਿੱਚ ਗੈਰਹਾਜ਼ਿਰ ਨਾ ਰਹੇ। ਮੈਂ ਬਆਲ ਲਈ ਵੱਡੀ ਬਲੀ ਚੜ੍ਹਾਉਣੀ ਹੈ ਅਤੇ ਜੋ ਇਸ ਸਭਾ ਵਿੱਚ ਉਸਦਾ ਉਪਾਸਕ ਗੈਰਹਾਜ਼ਿਰ ਹੋਇਆ ਮੈਂ ਉਸ ਨੂੰ ਮਾਰ ਸੁੱਟਾਂਗਾ।” ਪਰ ਯੇਹੂ ਉਨ੍ਹਾਂ ਨਾਲ ਇਹ ਚਾਲ ਖੇਡ ਰਿਹਾ ਸੀ ਕਿਉਂ ਕਿ ਅਸਲ ਵਿੱਚ ਉਹ ਬਆਲ ਦੇ ਸਾਰੇ ਉਪਾਸਕਾਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਹੁਣ ਤੁਸੀਂ ਬਆਲ ਦਿਆਂ ਸਾਰਿਆਂ ਨਬੀਆਂ, ਸਾਰਿਆਂ ਉਪਾਸਕਾਂ ਅਰ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਘੁਲਾ ਲਿਆਓ। ਕੋਈ ਭੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ। ਪਰ ਯੇਹੂ ਨੇ ਬਆਲ ਦਿਆਂ ਉਪਾਸਕਾਂ ਦਾ ਨਾਸ ਕਰਨ ਲਈ ਇਹ ਛਲ ਖੇਡਿਆ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ। ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।