2 Kings 11:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਦ ਯਹੋਯਾਦਾ ਜਾਜਕ ਨੇ ਸੈਨਾ ਦੇ ਕਪਤਾਨਾਂ ਨੂੰ ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, “ਅਥਲਯਾਹ ਨੂੰ ਮੰਦਰ ਦੇ ਅਸਥਾਨ ਤੋਂ ਬਾਹਰ ਲੈ ਜਾਵੋ ਅਤੇ ਜਿਹੜਾ ਕੋਈ ਹਿਮਾਇਤੀ ਉਸ ਦੇ ਪਿੱਛੇ ਆਵੇ ਉਸ ਨੂੰ ਮਾਰ ਸੁੱਟੋ। ਪਰ ਕਿਸੇ ਨੂੰ ਵੀ ਮੰਦਰ ਦੇ ਇਲਾਕੇ ਵਿੱਚ ਨਾ ਵੱਢਿਆ ਜਾਵੇ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਯਹੋਯਾਦਾ ਜਾਜਕ ਨੇ ਸੌ ਸੌ ਦੇ ਸਰਦਾਰਾਂ ਨੂੰ ਜੋ ਲਸ਼ਕਰ ਦੇ ਹਾਕਮ ਸਨ ਆਗਿਆ ਦਿੱਤੀ ਅਰ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਰ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਭਈ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ, ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਤੇ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਕਿ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ।