2 Kings 11:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਾਜਕਾਂ ਨੇ ਸਭ ਲੋਕਾਂ ਦੀ ਅਗਵਾਈ ਕੀਤੀ ਅਤੇ ਉਹ ਸਭ ਯਹੋਵਾਹ ਦੇ ਮੰਦਰ ਤੋਂ ਪਾਤਸ਼ਾਹ ਦੇ ਭਵਨ ਵੱਲ ਗਏ। ਪਾਤਸ਼ਾਹ ਦੇ ਖਾਸ ਪਹਿਰੇਦਾਰ ਤੇ ਕਪਤਾਨ ਪਾਤਸ਼ਾਹ ਦੇ ਨਾਲ ਗਏ ਅਤੇ ਬਾਕੀ ਸਾਰੀ ਭੀੜ ਉਨ੍ਹਾਂ ਦੇ ਪਿੱਛੇ ਹੋ ਗਈ। ਉਹ ਪਾਤਸ਼ਾਹ ਦੇ ਮਹਿਲ ਦੇ ਪ੍ਰਵੇਸ਼ ਦੁਆਰ ਤੇ ਪਹੁੰਚੇ ਅਤੇ ਪਾਤਸ਼ਾਹ ਯੋਆਸ਼ ਸਿੰਘਾਸਣ ਤੇ ਬੈਠਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੇ ਸੌ ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਰ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਰ ਓਹ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਰ ਓਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਰ ਉਹ ਪਾਤਸ਼ਾਹ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਨੇ ਸੌ-ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ। ਉਹ ਰਾਜਾ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਰਾਜਾ ਦੇ ਮਹਿਲ ਵਿੱਚ ਆਏ ਫਿਰ ਉਹ ਰਾਜਾ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ।