2 Kings 11:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਕਪਤਾਨਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ। ਹਰ ਕਪਤਾਨ ਨੇ ਆਪਣੇ ਆਦਮੀ ਲਏ ਅਤੇ ਇੱਕ ਜੱਥੇ ਨੇ ਪਾਤਸ਼ਾਹ ਦੀ ਸ਼ਨੀਵਾਰ ਦੇ ਦਿਨ ਰੱਖਵਾਲੀ ਕਰਨੀ ਸੀ ਅਤੇ ਦੂਜੇ ਜੱਥਿਆਂ ਨੇ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਪਾਤਸ਼ਾਹ ਦੀ ਰੱਖਵਾਲੀ ਕਰਨੀ ਸੀ। ਅਤੇ ਉਹ ਸਾਰੇ ਆਦਮੀ ਯਹੋਯਾਦਾ ਜਾਜਕ ਕੋਲ ਆਏ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸੌ ਸੌ ਦਿਆਂ ਸਰਦਾਰਾਂ ਨੇ ਸਭ ਕੁਝ ਉਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ ਸੀ। ਉਨ੍ਹਾਂ ਨੇ ਆਪਣੇ ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਅਰ ਯਹੋਯਾਦਾ ਜਾਜਕ ਕੋਲ ਆਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਸੌ-ਸੌ ਦੇ ਸਰਦਾਰਾਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਲਿਆ ਅਤੇ ਯਹੋਯਾਦਾ ਜਾਜਕ ਕੋਲ ਆਏ।