2 Kings 12:18 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੂਦਾਹ ਦੇ ਪਾਤਸ਼ਾਹ ਦੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਸਨ। ਉਹ ਯੋਆਸ਼ ਦੇ ਪੁਰਖੇ ਸਨ। ਉਨ੍ਹਾਂ ਨੇ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ ਜਿਹੜੀਆਂ ਕਿ ਪਵਿੱਤਰ ਕਰਕੇ ਮੰਦਰ ਵਿੱਚ ਰੱਖੀਆਂ ਗਈਆਂ ਸਨ। ਯਹੋਆਸ਼ ਨੇ ਵੀ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ। ਜਿੰਨਾ ਸੋਨਾ ਅਤੇ ਚੀਜ਼ਾਂ ਯਹੋਵਾਹ ਦੇ ਮੰਦਰ ਵਿੱਚ ਅਤੇ ਆਪਣੇ ਮਹਿਲ ਵਿੱਚ ਮਿਲਿਆਂ, ਉਸ ਨੇ ਉਹ ਸਭ ਇੱਕਤ੍ਰ ਕੀਤਾ ਅਤੇ ਅਰਾਮ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ। ਤਾਂ ਇੰਝ ਹਜ਼ਾਏਲ ਨੇ ਯਰੂਸ਼ਲਮ ਤੇ ਹਮਲਾ ਨਾ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਯਹੂਦਾਹ ਦੇ ਪਾਤਸ਼ਾਹ ਯਹੋਆਸ਼ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹ ਦੇ ਪਿਉ ਦਾਦਿਆਂ ਯਹੋਸ਼ਾਫਾਟ ਅਰ ਯਹੋਰਾਮ ਅਰ ਅਹਜ਼ਯਾਹ ਯਹੂਦਾਹ ਦਿਆਂ ਪਾਤਸ਼ਾਹਾਂ ਨੇ ਪਵਿੱਤਰ ਕੀਤਾ ਸੀ ਅਰ ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਰ ਜਿੰਨ੍ਹਾਂ ਸੋਨਾ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਅਰ ਪਾਤਸ਼ਾਹ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਅਰਾਮ ਦੇ ਰਾਜਾ ਹਜ਼ਾਏਲ ਨੂੰ ਘੱਲ ਦਿੱਤਾ ਤਾਂ ਉਹ ਯਰੂਸਲਮ ਵੱਲੋਂ ਚੱਲਾ ਗਿਆ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਯਹੂਦਾਹ ਦੇ ਰਾਜਾ ਯਹੋਆਸ਼ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹ ਦੇ ਪੁਰਖਿਆਂ ਯਹੋਸ਼ਾਫ਼ਾਤ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜਿਆਂ ਨੇ ਪਵਿੱਤਰ ਕੀਤਾ ਸੀ, ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਤੇ ਜਿੰਨਾਂ ਸੋਨਾ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਅਤੇ ਰਾਜਾ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਅਰਾਮ ਦੇ ਰਾਜਾ ਹਜ਼ਾਏਲ ਨੂੰ ਭੇਜ ਦਿੱਤਾ ਤਦ ਉਹ ਯਰੂਸ਼ਲਮ ਵੱਲੋਂ ਚਲਾ ਗਿਆ।