2 Kings 12:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਅਤੇ ਦੂਸਰੇ ਜਾਜਕ ਨੂੰ ਸੱਦਕੇ ਆਖਿਆ, “ਤੁਸੀਂ ਮੰਦਰ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰਾਉਂਦੇ? ਇਸ ਲਈ ਲੋਕਾਂ ਤੋਂ ਆਪਣੀਆਂ ਸੇਵਾਵਾਂ ਲਈ ਪੈਸਾ ਲੈਣਾ ਬੰਦ ਕਰ ਦੇਵੋ ਅਤੇ ਉਸ ਧੰਨ ਨੂੰ ਵਰਤਣਾ ਵੀ ਬੰਦ ਕਰ ਦੇਵੋ। ਕਿਉਂ ਕਿ ਉਹ ਪੈਸਾ ਮੰਦਰ ਦੀ ਮੁਰੰਮਤ ਲਈ ਹੀ ਲੱਗਣਾ ਚਾਹੀਦਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਉਪਰੰਤ ਯਹੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਅਰ ਦੂਜੇ ਜਾਜਕਾਂ ਨੂੰ ਸੱਦ ਕੇ ਓਹਨਾਂ ਨੂੰ ਆਖਿਆ, ਤੁਸੀਂ ਭਵਨ ਦੀ ਟੁੱਟ ਫੁੱਟ ਦਾ ਮੁਰੰਮਤ ਕਿਉਂ ਨਹੀਂ ਕਰਦੇ? ਇਸ ਲਈ ਆਪਣਿਆਂ ਜਾਣ ਪਛਾਣਾਂ ਕੋਲੋਂ ਹੁਣ ਰੁਪਿਆ ਨਾ ਲਿਓ ਪਰ ਭਵਨ ਦੀ ਟੁੱਟ ਫੁੱਟ ਲਈ ਦਿਓ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਪਰੰਤ ਯਹੋਆਸ਼ ਰਾਜਾ ਨੇ ਯਹੋਯਾਦਾ ਜਾਜਕ ਅਤੇ ਦੂਜੇ ਜਾਜਕਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਿਉਂ ਨਹੀਂ ਕਰਦੇ? ਇਸ ਲਈ ਆਪਣੇ ਜਾਣਨ ਵਾਲਿਆਂ ਕੋਲੋਂ ਹੁਣ ਰੁਪਿਆ ਨਾ ਲਵੋ ਪਰ ਭਵਨ ਦੀ ਟੁੱਟ-ਫੁੱਟ ਲਈ ਦੇਵੋ।