2 Kings 16:10 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ। ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੇ ਬਰਾਬਰ ਦਾ ਨਮੂਨਾ ਉਸਦੀ ਸਾਰੀ ਕਾਰੀਗਰੀ ਮੁਤਾਬਕ ਊਰੀਯਾਹ ਜਾਜਕ ਕੋਲ ਭੇਜਿਆ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਰ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ ਅਰ ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰੀਯਾਹ ਜਾਜਕ ਦੇ ਕੋਲ ਘੱਲਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਆਹਾਜ਼ ਰਾਜਾ ਦੰਮਿਸ਼ਕ ਵਿੱਚ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ, ਜੋ ਦੰਮਿਸ਼ਕ ਵਿੱਚ ਸੀ ਅਤੇ ਆਹਾਜ਼ ਰਾਜਾ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰਿੱਯਾਹ ਜਾਜਕ ਦੇ ਕੋਲ ਭੇਜਿਆ।