2 Kings 18:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਉੱਚੀਆਂ ਥਾਵਾਂ ਨੂੰ ਢਾਹ ਦਿੱਤਾ ਅਤੇ ਉਸ ਨੇ ਯਾਦਗਾਰੀ ਪੱਥਰ ਅਤੇ ਅਸ਼ੀਰਾ ਦੇ ਥੰਮ ਨੂੰ ਵੀ ਟੁਕੜੇ-ਟੁਕੜੇ ਕਰਵਾ ਦਿੱਤਾ। ਉਸ ਨੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਵਾਇਆ ਸੀ ਉਸ ਨੂੰ ਚਕਨਾ ਚੂਰ ਕਰ ਦਿੱਤਾ ਕਿਉਂ ਕਿ ਉਨ੍ਹਾਂ ਦਿਨਾਂ ਵਿੱਚ ਇਸਰਾਏਲ ਉਸ ਦੇ ਅੱਗੇ ਧੂਫ਼ ਧੁਖਾਉਂਦੇ ਸਨ ਸੋ ਉਸ ਨੇ ਉਸਦਾ ਨਾਂ “ਨਹੁਸ਼ਤਾਨ” ਰੱਖਿਆ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਨੇ ਉੱਚਿਆਂ ਥਾਵਾਂ ਨੂੰ ਹਟਾ ਦਿੱਤਾ ਅਰ ਥੰਮ੍ਹਾਂ ਦੇ ਟੁੱਕੜੇ ਟੁੱਕੜੇ ਕਰ ਦਿੱਤੇ ਅਰ ਟੁੰਡਾਂ ਨੂੰ ਵੱਢ ਸੁੱਟਿਆ ਅਰ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ ਚੂਰ ਕਰ ਦਿੱਤਾ ਕਿਉਂ ਜੋ ਉਨ੍ਹਾਂ ਦਿਨਾਂ ਤਾਈਂ ਇਸਰਾਏਲੀ ਉਹ ਦੇ ਅੱਗੇ ਧੂਪ ਧੁਖਾਉਂਦੇ ਸਨ ਸੋ ਉਸ ਨੇ ਉਹ ਦਾ ਨਾਉਂ ਨਹੁਸ਼ਤਾਨ ਰੱਖਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਉੱਚਿਆਂ ਥਾਵਾਂ ਨੂੰ ਹਟਾ ਦਿੱਤਾ, ਥੰਮ੍ਹਾਂ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਟੁੰਡਾਂ ਨੂੰ ਵੱਢ ਸੁੱਟਿਆ ਅਤੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ-ਚੂਰ ਕਰ ਦਿੱਤਾ, ਕਿਉਂ ਜੋ ਉਨ੍ਹਾਂ ਦਿਨਾਂ ਤੱਕ ਇਸਰਾਏਲੀ ਉਹ ਦੇ ਅੱਗੇ ਧੂਪ ਧੁਖਾਉਂਦੇ ਸਨ ਸੋ ਉਸ ਨੇ ਉਹ ਦਾ ਨਾਮ ਨਹੁਸ਼ਤਾਨ ਰੱਖਿਆ।