2 Kings 2:12 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚਿਲਾਇਆ, “ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!” ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸੱਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਏਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰਥ ਤੇ ਉਹ ਦੇ ਸਾਰਥੀ! ਪਰ ਜਦ ਉਹ ਉਹ ਨੂੰ ਫੇਰ ਨਾ ਵੇਖ ਸੱਕਿਆ ਤਾਂ ਉਸ ਨੇ ਆਪਣੇ ਲੀੜੇ ਫੜੇ ਤੇ ਉਨ੍ਹਾਂ ਨੂੰ ਪਾੜ ਕੇ ਦੋ ਹਿੱਸੇ ਕੀਤੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰੱਥ ਤੇ ਉਹ ਦੇ ਸਾਰਥੀ!” ਪਰ ਜਦ ਉਹ ਉਸ ਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਦੋ ਹਿੱਸੇ ਕੀਤੇ।