2 Kings 20:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਮੈਂ ਤੇਰੀ ਉਮਰ ਦੇ 15ਵਰ੍ਹੇ ਹੋਰ ਵੱਧਾਅ ਦੇਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ। ਅਤੇ ਇਸ ਸ਼ਹਿਰ ਨੂੰ ਆਪਣੇ ਨਮਿੱਤ ਅਤੇ ਦਾਊਦ ਨਾਲ ਮੈਂ ਜੋ ਇਕਰਾਰ ਕੀਤਾ ਸੀ ਉਸ ਦੇ ਕਾਰਣ ਇਸ ਸ਼ਹਿਰ ਨੂੰ ਬਚਾਵਾਂਗਾ।”
Punjabi Bible 2016 - ਪਵਿੱਤਰ ਬਾਈਬਲ O.V.
ਅਰ ਮੈਂ ਤੇਰਿਆਂ ਦਿਨਾਂ ਵਿੱਚ ਪੰਦਰਾ ਵਰਹੇ ਹੋਰ ਵਧਾਵਾਂਗਾ ਅਰ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ ਅਰ ਆਪਣੇ ਨਮਿੱਤ ਅਰ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਦੀ ਰੱਖਿਆ ਕਰਾਂਗਾ।