2 Kings 23:30 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯੋਸੀਯਾਹ ਦੇ ਅਫ਼ਸਰਾਂ ਨੇ ਉਸਦੀ ਲੋਥ ਨੂੰ ਰੱਥ ਵਿੱਚ ਪਾਇਆ ਤੇ ਉਸ ਨੂੰ ਮਗਿੱਦੋ ਤੋਂ ਯਰੂਸ਼ਲਮ ਵਿੱਚ ਲੈ ਆਏ। ਉਨ੍ਹਾਂ ਨੇ ਯੋਸੀਯਾਹ ਦੀ ਆਪਣੀ ਕਬਰ ਬਣਾਕੇ ਉਸ ਨੂੰ ਦਫ਼ਨਾਇਆ। ਤਦ ਆਮ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੀ ਜਗ੍ਹਾ ਉਸ ਨੂੰ ਪਾਤਸ਼ਾਹ ਬਣਾਇਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਦੇ ਟਹਿਲੂਏ ਉਹ ਨੂੰ ਮਰਿਆ ਹੋਇਆ ਇੱਕ ਰਥ ਵਿੱਚ ਮੱਗਿਦੋ ਤੋਂ ਲੈ ਗਏ ਅਰ ਉਹ ਨੂੰ ਯਰੂਸ਼ਲਮ ਵਿੱਚ ਲਿਆ ਕੇ ਉੱਸੇ ਦੀ ਕਬਰ ਵਿੱਚ ਦੱਬ ਦਿੱਤਾ ਅਰ ਉਸ ਦੇਸ ਦਿਆਂ ਲੋਕਾਂ ਨੇ ਯੋਸੀਯਾਹ ਦੇ ਪੁੱਤ੍ਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਰ ਉਸ ਦੇ ਪਿਤਾ ਦੇ ਥਾਂ ਉਸ ਨੂੰ ਪਾਤਸ਼ਾਹ ਬਣਾ ਲਿਆ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਸ ਦੇ ਨੌਕਰ ਉਹ ਨੂੰ ਮਰਿਆ ਹੋਇਆ ਇੱਕ ਰਥ ਵਿੱਚ ਮਗਿੱਦੋ ਤੋਂ ਲੈ ਗਏ ਅਤੇ ਉਹ ਨੂੰ ਯਰੂਸ਼ਲਮ ਵਿੱਚ ਲਿਆ ਕੇ ਉਸੇ ਦੀ ਕਬਰ ਵਿੱਚ ਦੱਬ ਦਿੱਤਾ ਅਤੇ ਉਸ ਦੇਸ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੇ ਥਾਂ ਉਸ ਨੂੰ ਰਾਜਾ ਬਣਾਇਆ।