2 Kings 5:26 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤੂੰ ਝੂਠ ਬੋਲ ਰਿਹਾ ਹੈਂ। ਜਦੋਂ ਨਅਮਾਨ ਤੈਨੂੰ ਮਿਲਣ ਲਈ ਰੱਥ ਤੋਂ ਉਤਰਿਆ ਉਸ ਵਕਤ ਕੀ ਮੇਰਾ ਦਿਲ ਭਲਾ ਤੇਰੇ ਨਾਲ ਨਹੀਂ ਸੀ? ਚਾਂਦੀ ਲੈਣ ਅਤੇ ਵਸਤਰ, ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ, ਇੱਜੜਾਂ ਦੇ ਵੱਗਾਂ, ਸੇਵਕ ਅਤੇ ਦਾਸੀਆਂ ਨੂੰ ਲੈਣ ਲਈ ਇਹ ਵਕਤ ਠੀਕ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਸ ਨੇ ਆਖਿਆ, ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਰ ਬਸਤਰ ਤੇ ਜ਼ੈਤੂਨ ਦੇ ਬਾਗਾਂ ਤੇ ਅੰਗੂਰੀ ਬਾਗਾਂ ਅਰ ਇੱਜੜਾਂ ਤੇ ਵੱਗਾਂ ਤੇ ਗੋਲੇ ਤੇ ਗੋੱਲੀਆਂ ਦੇ ਲੈਣ ਦਾ ਇਹੋ ਵੇਲਾ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਨੇ ਆਖਿਆ, “ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰੱਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਤੇ ਬਸਤਰ, ਜ਼ੈਤੂਨ, ਬਾਗ਼ਾਂ, ਅੰਗੂਰੀ ਬਾਗ਼ਾਂ, ਇੱਜੜਾਂ, ਵੱਗਾਂ, ਦਾਸ ਅਤੇ ਗੋਲੀਆਂ ਦੇ ਲੈਣ ਦਾ ਇਹੋ ਸਮਾਂ ਹੈ?