2 Kings 9:25 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯੇਹੂ ਨੇ ਆਪਣੇ ਇੱਕ ਰੱਥ ਚਾਲਕ ਬਿਦਕਰ ਨੂੰ ਆਖਿਆ, “ਯੋਰਾਮ ਦੀ ਲੋਥ ਨੂੰ ਚੁਕ ਕੇ ਨਬੋਥ ਯਿਜ਼ਰਏਲੀ ਦੇ ਖੇਤ ਵਿੱਚ ਸੁੱਟ ਦੇ। ਯਾਦ ਕਰ, ਜਦੋਂ ਆਪਾਂ ਦੋਵੇਂ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਸਾਂ ਤਾਂ ਯਹੋਵਾਹ ਨੇ ਉਸ ਦੇ ਖਿਲਾਫ਼ ਇਸੇ ਨਿਆਂ ਦਾ ਹੁਕਮ ਲਗਾਇਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਸ ਨੇ ਆਪਣੇ ਇੱਕ ਹੁੱਦੇਦਾਰ ਬਿਦਕਰ ਨੂੰ ਆਖਿਆ, ਉਹ ਨੂੰ ਚੁੱਕ ਕੇ ਯਿਜ਼ਰਏਲੀ ਨਬੋਥ ਦੇ ਖੱਤੇ ਦੇ ਹਿੱਸੇ ਵਿੱਚ ਸੁੱਟ ਦੇਹ ਕਿਉਂ ਜੋ ਚੇਤੇ ਕਰ ਕਿ ਜਦ ਮੈਂ ਤੇ ਤੂੰ ਦੋਵੇਂ ਰਲ ਕੇ ਉਹ ਦੇ ਪਿਉ ਅਹਾਬ ਦੇ ਪਿੱਛੇ ਸਵਾਰ ਹੋਏ ਜਾਂਦੇ ਸਾਂ ਤਾਂ ਯਹੋਵਾਹ ਨੇ ਉਹ ਦੇ ਉੱਤੇ ਇਹੋ ਹੁਕਮ ਲਾਇਆ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਨੇ ਆਪਣੇ ਇੱਕ ਅਹੁਦੇਦਾਰ ਬਿਦਕਰ ਨੂੰ ਆਖਿਆ, ਉਹ ਨੂੰ ਚੁੱਕ ਕੇ ਯਿਜ਼ਰਏਲੀ ਨਾਬੋਥ ਦੇ ਖੇਤ ਦੇ ਹਿੱਸੇ ਵਿੱਚ ਸੁੱਟ ਦੇ ਕਿਉਂ ਜੋ ਚੇਤੇ ਕਰ ਕਿ ਜਦ ਮੈਂ ਤੇ ਤੂੰ ਦੋਵੇਂ ਰਲ ਕੇ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਜਾਂਦੇ ਸੀ ਤਦ ਯਹੋਵਾਹ ਨੇ ਉਹ ਦੇ ਉੱਤੇ ਇਹੋ ਹੁਕਮ ਲਾਇਆ ਸੀ।