2 Peter 2:7 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਪਰਮੇਸ਼ੁਰ ਨੇ ਲੂਤ ਨੂੰ ਚੰਗਾ ਮਨੁੱਖ ਹੋਣ ਕਰਕੇ ਇਨ੍ਹਾਂ ਸ਼ਹਿਰਾਂ ਤੋਂ ਬਚਾ ਲਿਆ। ਉਹ ਉਨ੍ਹਾਂ ਲੋਕਾਂ ਦੀਆਂ ਅਨੈਤਿਕ ਗੱਲਾਂ ਤੋਂ ਪਰੇਸ਼ਾਨ ਸੀ ਜਿਨ੍ਹਾਂ ਨੇ ਨੇਮ ਦੀ ਅਵੱਗਿਆ ਕਰਕੇ ਜੀਵਨ ਵਤੀਤ ਕੀਤਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਜੇ ਉਸਨੇ ਲੋਤ ਨੂੰ ਬਚਾਇਆ, ਜਿਹੜਾ ਇੱਕ ਧਰਮੀ ਆਦਮੀ ਸੀ, ਅਤੇ ਜੋ ਕੁਧਰਮ ਦੇ ਘਟੀਆ ਚਾਲ-ਚਲਣ ਤੋਂ ਦੁੱਖੀ ਹੁੰਦਾ ਸੀ
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਜਿੱਤ ਹੁੰਦੀ ਸੀ ਬਚਾ ਲਿਆ
Punjabi ERV
ਪਰ ਪਰਮੇਸ਼ੁਰ ਨੇ ਲੂਤ ਨੂੰ ਚੰਗਾ ਮਨੁੱਖ ਹੋਣ ਕਰਕੇ ਇਨ੍ਹਾਂ ਸ਼ਹਿਰਾਂ ਤੋਂ ਬਚਾ ਲਿਆ। ਉਹ ਉਨ੍ਹਾਂ ਲੋਕਾਂ ਦੀਆਂ ਅਨੈਤਿਕ ਗੱਲਾਂ ਤੋਂ ਪਰੇਸ਼ਾਨ ਸੀ ਜਿਨ੍ਹਾਂ ਨੇ ਨੇਮ ਦੀ ਅਵਗਿਆ ਕ੍ਕਰਕੇ ਜੀਵਨ ਵਤੀਤ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਦੁੱਖੀ ਹੁੰਦਾ ਸੀ, ਬਚਾ ਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سَچیار لُوط نُوں جیہڑا بے دِیناں دے پلِیت چال چَلّن توں اَکیّا ہویا سی خلاصی بخشی۔
Punjabi Standard Bible (Punjabi Standard Bible) 2023
ਅਤੇ ਜੇ ਉਸ ਨੇ ਧਰਮੀ ਲੂਤ ਨੂੰ ਬਚਾ ਲਿਆ ਜਿਹੜਾ ਦੁਸ਼ਟਾਂ ਦੇ ਲੁੱਚਪੁਣੇ ਦੇ ਚਾਲ-ਚਲਣ ਕਰਕੇ ਬਹੁਤ ਦੁਖੀ ਸੀ,