2 Samuel 14:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਦ ਯੋਆਬ ਨੇ ਨਿਮਰਤਾ ਸਹਿਤ ਮੂੰਹ ਪਰਨੇ ਧਰਤੀ ਵੱਲ ਝੁਕ ਕੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਕਿਹਾ। ਤਾਂ ਯੋਆਬ ਬੋਲਿਆ, “ਅੱਜ ਮੈਂ ਜਾਣਦਾ ਹਾਂ ਕਿ ਮੇਰੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੈ ਕਿਉਂ ਕਿ ਮੈਂ ਜੋ ਅਰਜ ਕੀਤੀ ਹੈ ਤੁਸੀਂ ਮੇਰੀ ਬੇਨਤੀ ਪਰਵਾਨ ਕੀਤੀ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਯੋਆਬ ਧਰਤੀ ਉੱਤੇ ਮੂੰਹ ਪਰਨੇ ਡਿੱਗਾ ਅਤੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਆਖਿਆ। ਤਾਂ ਯੋਆਬ ਬੋਲਿਆ, ਅੱਜ ਤੁਹਾਡਾ ਸੇਵਕ ਜਾਣਦਾ ਹੈ ਭਈ ਤੁਹਾਡੀ ਵੱਲੋਂ ਹੇ ਮੇਰੇ ਮਾਹਰਾਜ ਪਾਤਸ਼ਾਹ,ਮੇਰੇ ਉੱਤੇ ਕਿਰਪਾ ਦੀ ਦ੍ਰਿਸ਼ਟ ਹੈ ਇਸ ਲਈ ਜੋ ਪਾਤਸ਼ਾਹ ਨੇ ਆਪਣੇ ਟਹਿਲੂਏ ਦੀ ਬੇਨਤੀ ਮੰਨ ਲਈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਯੋਆਬ ਧਰਤੀ ਉੱਤੇ ਮੂੰਹ ਭਾਰ ਡਿੱਗ ਪਿਆ ਅਤੇ ਮੱਥਾ ਟੇਕ ਕੇ ਰਾਜਾ ਨੂੰ ਧੰਨ ਆਖਿਆ। ਤਦ ਯੋਆਬ ਬੋਲਿਆ, ਹੇ ਮੇਰੇ ਮਹਾਰਾਜਾ, ਅੱਜ ਤੁਹਾਡਾ ਸੇਵਕ ਜਾਣ ਗਿਆ ਹੈ ਕਿ ਤੁਹਾਡੀ, ਮੇਰੇ ਉੱਤੇ ਕਿਰਪਾ ਦੀ ਨਜ਼ਰ ਹੈ, ਇਸ ਲਈ ਜੋ ਰਾਜਾ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।