2 Samuel 17:18 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਇੱਕ ਮੁੰਡੇ ਨੇ ਯੋਨਾਥਾਨ ਅਤੇ ਅਹੀਮਅਸ ਨੂੰ ਜਾਂਦਿਆਂ ਵੇਖ ਲਿਆ ਅਤੇ ਉਹ ਅਬਸ਼ਾਲੋਮ ਨੂੰ ਖਬਰ ਦੇਣ ਲਈ ਦੌੜਿਆ। ਯੋਨਾਥਾਨ ਅਤੇ ਅਬਸ਼ਾਲੋਮ ਉੱਥੋਂ ਬੜੀ ਤੇਜ਼ੀ ਨਾਲ ਭੱਜੇ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਆਣ ਵੜੇ। ਉਸ ਆਦਮੀ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਵਿੱਚ ਉਤਰ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਆਖਿਆ ਪਰ ਓਹ ਦੋਵੇਂ ਕਾਹਲੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਜਣੇ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਦੇ ਵਿੱਚ ਲਹਿ ਗਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਕੇ ਦੱਸਿਆ, ਪਰ ਉਹ ਦੋਵੇਂ ਛੇਤੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਮਨੁੱਖ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਦੇ ਵਿੱਚ ਉਤਰ ਗਏ।