2 Samuel 18:22 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰ ਯੋਆਬ ਨੂੰ ਆਖਿਆ, “ਜਰਾ ਮੈਨੂੰ ਵੀ ਪਰਵਾਨਗੀ ਦੇ ਕਿ ਮੈਂ ਵੀ ਕੂਸ਼ੀ ਦੇ ਪਿੱਛੇ ਭੱਜ ਜਾਵਾਂ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਨਾਲ ਕੀ ਹੋਵੇਗਾ।” ਯੋਆਬ ਨੇ ਆਖਿਆ, “ਪੁੱਤਰ! ਤੈਨੂੰ ਭੱਜ ਕੇ ਖਬਰ ਦੇਣ ਦੀ ਕੀ ਲੋੜ ਪਈ ਹੈ? ਤੈਨੂੰ ਇਹ ਖਬਰ ਦੇਕੇ ਕੋਈ ਇਨਾਮ ਤਾਂ ਨਹੀਂ ਮਿਲਣਾ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਸਾਦੋਕ ਦੇ ਪੁੱਤ੍ਰ ਅਹੀਮਅਸ ਨੇ ਦੂਜੀ ਵੇਰੀ ਯੋਆਬ ਨੂੰ ਆਖਿਆ, ਜਰਾ ਮੈਨੂੰ ਵੀ ਪਰਵਾਨਗੀ ਦੇਹ ਜੋ ਕੂਸ਼ੀ ਦੇ ਪਿੱਛੇ ਭੱਜਾਂ ਸੋ ਯੋਆਬ ਬੋਲਿਆ ਬੀਬਾ ਜੀ, ਤੈਨੂੰ ਕੀ ਲੋੜ ਹੈ ਭੱਜਣ ਦੀਕਿਉਂ ਜੋ ਤੇਰੇ ਲਾਭ ਦੀ ਖਬਰ ਨਹੀਂ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰੀ ਯੋਆਬ ਨੂੰ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਵੀ ਆਗਿਆ ਦੇ ਤਾਂ ਜੋ ਮੈਂ ਕੂਸ਼ੀ ਦੇ ਪਿੱਛੇ ਦੌੜਾਂ ਸੋ ਯੋਆਬ ਨੇ ਆਖਿਆ, ਮੇਰੇ ਪੁੱਤਰ, ਤੈਨੂੰ ਭੱਜਣ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ?