2 Samuel 18:32 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ? ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”
Punjabi Bible 2016 - ਪਵਿੱਤਰ ਬਾਈਬਲ O.V.
ਜਦ ਪਾਤਸ਼ਾਹ ਨੇ ਉਹ ਕੂਸ਼ੀ ਨੂੰ ਪੁੱਛਿਆ ਭਈ ਅਬਸ਼ਾਲੋਮ ਜੁਆਨ ਸੁਖ ਨਾਲ ਹੈ? ਤਾਂ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਾਹਰਾਜ ਪਾਤਸ਼ਾਹ ਦੇ ਵੈਰੀ ਅਤੇ ਓਹ ਸੱਭੇ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਤੁਹਾਡੇ ਉੱਤੇ ਔਖ ਦੇਣ ਨੂੰ ਉੱਠਦੇ ਹਨ ਸੋ ਉੱਸੇ ਜੁਆਨ ਵਰਗੇ ਹੋ ਜਾਣ!।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਰਾਜਾ ਨੇ ਉਸ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਤਦ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਹਾਰਾਜ ਰਾਜਾ ਦੇ ਵੈਰੀ ਅਤੇ ਓਹ ਸੱਭੇ ਜੋ ਰਾਜਾ ਦੇ ਵਿਰੋਧ ਵਿੱਚ ਤੁਹਾਡੀ ਹਾਨੀ ਕਰਨ ਲਈ ਉੱਠਦੇ ਹਨ ਸੋ ਉਸ ਜੁਆਨ ਵਰਗੇ ਹੋ ਜਾਣ!