2 Samuel 20:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਦਾਊਦ ਨੇ ਅਬੀਸ਼ਈ ਨੂੰ ਆਖਿਆ, “ਬਿਕਰੀ ਦਾ ਪੁੱਤਰ ਸ਼ਬਾ ਸਾਡੇ ਲਈ ਅਬਸ਼ਾਲੋਮ ਤੋਂ ਵੀ ਵੱਧ ਖਤਰਨਾਕ ਹੈ। ਇਸ ਲਈ ਮੇਰੇ ਅਫ਼ਸਰਾਂ ਨਾਲ ਜਾਕੇ ਇਸ ਦਾ ਪਿੱਛਾ ਕਰੋ। ਜਲਦੀ ਕਰੋ, ਕਿਤੇ ਐਸਾ ਨਾ ਹੋਵੇ ਕਿ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜਕੇ ਸਾਡੇ ਵੇਖਣ ਤੋਂ ਬਚ ਜਾਵੇ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਦਾਊਦ ਨੇ ਅਬੀਸ਼ਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤ੍ਰ ਸਾਡੇ ਨਾਲ ਅਬਸ਼ਾਲੋਮ ਨਾਲੋਂ ਵੀ ਵਧੀਕ ਬਦੀ ਕਰੇਗਾ ਸੋ ਤੂੰ ਆਪਣੇ ਮਾਲਕ ਦੇ ਟਹਿਲੂਆਂ ਨੂੰ ਲੈ ਕੇ ਉਸ ਦਾ ਪਿੱਛਾ ਕਰ ਅਜਿਹਾ ਨਾ ਹੋਵੇ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਕੇ ਸਾਡੇ ਵੇਖਣ ਤੋਂ ਬਚ ਜਾਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਦਾਊਦ ਨੇ ਅਬੀਸ਼ਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤਰ ਸਾਡੇ ਨਾਲ ਅਬਸ਼ਾਲੋਮ ਨਾਲੋਂ ਵੀ ਵੱਧ ਬਦੀ ਕਰੇਗਾ ਸੋ ਤੂੰ ਆਪਣੇ ਮਾਲਕ ਦੇ ਸੇਵਕਾਂ ਨੂੰ ਲੈ ਕੇ ਉਸ ਦਾ ਪਿੱਛਾ ਕਰ ਅਜਿਹਾ ਨਾ ਹੋਵੇ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਕੇ ਸਾਡੀਆਂ ਨਜ਼ਰਾਂ ਤੋਂ ਬਚਣ।