2 Samuel 7:19 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਤਾਂ ਕੁਝ ਵੀ ਨਹੀਂ ਹਾਂ ਸਿਵਾਏ ਤੇਰੇ ਇੱਕ ਦਾਸ ਤੋਂ। ਪਰ ਤੂੰ ਮੇਰੇ ਤੇ ਇੰਨਾ ਦਯਾਲੂ ਹੈਂ। ਪਰ ਤੂੰ ਤਾਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਹੀ ਦੱਸ ਦਿੱਤੀ ਹੈ। ਯਹੋਵਾਹ ਮੇਰੇ ਪ੍ਰਭੂ, ਕੀ ਇਹ ਮਨੁੱਖ ਦਾ ਅਧਿਕਾਰ ਹੈ! ਤੂੰ ਮਨੁੱਖਾਂ ਨਾਲ ਇਵੇਂ ਤਾਂ ਗੱਲਾਂ ਨਹੀਂ ਕਰਦਾ ਜਿਵੇਂ ਤੂੰ ਮੇਰੇ ਨਾਲ ਕੀਤੀਆਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਏਹ ਵੀ ਹੇ ਪ੍ਰਭੁ ਯਹੋਵਾਹ, ਅਜੇ ਤੇਰੀ ਨਿਗਾਹ ਵਿੱਚ ਕੁੱਝ ਹੋਇਆ ਹੀ ਨਹੀਂ ਜੋ ਤੈਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ ਅਤੇ ਹੇ ਪ੍ਰਭੁ ਯਹੋਵਾਹ, ਭਲਾ, ਏਹ ਮਨੁੱਖ ਦਾ ਅਧਕਾਰ ਹੈ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਵੀ ਹੇ ਪ੍ਰਭੂ ਯਹੋਵਾਹ, ਇਹ ਤਾਂ ਤੇਰੀ ਨਿਗਾਹ ਵਿੱਚ ਬਹੁਤ ਛੋਟੀ ਜਿਹੀ ਗੱਲ ਸੀ, ਕਿਉਂ ਜੋ ਤੂੰ ਆਪਣੇ ਦਾਸ ਦੇ ਘਰਾਣੇ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ। ਹੇ ਪ੍ਰਭੂ ਯਹੋਵਾਹ, ਮਨੁੱਖ ਦਾ ਇਹੋ ਨਿਯਮ ਹੈ!