2 Samuel 9:10 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਸ ਦੇ ਲਈ ਜ਼ਮੀਨ ਵਾਹ ਅਤੇ ਉਸਦੀ ਪੈਦਾਵਾਰ ਲਿਆਇਆ ਕਰ ਫ਼ਿਰ ਤੇਰੇ ਮਾਲਕ ਦੇ ਪੋਤਰੇ ਮਫ਼ੀਬੋਸ਼ਥ ਦੇ ਖਾਣ ਲਈ ਢੇਰ ਸਾਰਾ ਅੰਨ ਹੋਵੇ ਪਰ ਮਫ਼ੀਬੋਸ਼ਥ ਸਦਾ ਮੇਰੀ ਮੇਜ਼ ਤੇ ਲੰਗਰ ਚੋ ਰੋਟੀ ਖਾਵੇਗਾ।” ਸੀਬਾ ਕੋਲ 15 ਪੁਤਰ ਅਤੇ 20 ਸੇਵਕ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਤੂੰ ਆਪਣੇ ਪੁੱਤ੍ਰਾਂ ਅਤੇ ਟਹਿਲੂਆਂ ਸਣੇ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤ੍ਰ ਦੇ ਲਈ ਖਾਣ ਲਈ ਰੋਟੀ ਹੋਵੇ ਪਰ ਮਫ਼ੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤ੍ਰ ਹੈ ਸੋ ਸਦਾ ਮੇਰੇ ਲੰਗਰ ਵਿੱਚ ਰੋਟੀ ਖਾਵੇਗਾ ਅਤੇ ਉਸ ਸੀਬਾ ਦੇ ਪੰਦਰਾ ਪੁੱਤ੍ਰ ਅਤੇ ਵੀਹ ਟਹਿਲੂਏ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਰੋਟੀ ਹੋਵੇ ਪਰ ਮਫ਼ੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤਰ ਹੈ ਉਹ ਹਮੇਸ਼ਾ ਲਈ ਮੇਰੀ ਮੇਜ਼ ਤੋਂ ਰੋਟੀ ਖਾਵੇਗਾ, ਸੀਬਾ ਦੇ ਪੰਦਰਾ ਪੁੱਤਰ ਅਤੇ ਵੀਹ ਸੇਵਕ ਸਨ।