2 Thessalonians 2:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਤੁਸੀਂ ਜਾਣਦੇ ਹੋ ਕਿ ਕੁਧਰਮੀ ਨੂੰ ਹੁਣ ਕਿਹੜੀ ਚੀਜ਼ ਰੋਕ ਰਹੀ ਹੈ ਉਸ ਨੂੰ ਹੁਣ ਇਸ ਲਈ ਰੋਕਿਆ ਜਾ ਰਿਹਾ ਹੈ ਕਿ ਉਹ ਸਹੀ ਸਮੇਂ ਪ੍ਰਗਟ ਹੋਵੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਇਹ ਵੀ ਜਾਣਦੇ ਹੋ ਕਿ ਕਿਸ ਚੀਜ਼ ਨੇ ਦੁਸ਼ਟ ਮਨੁੱਖ ਨੂੰ ਅੱਜ ਤੱਕ ਰੋਕਿਆ ਹੋਇਆ ਹੈ । ਉਹ ਆਪਣੇ ਮਿੱਥੇ ਸਮੇਂ ਤੇ ਪ੍ਰਗਟ ਕੀਤਾ ਜਾਵੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਹੁਣ ਤੁਸੀਂ ਜਾਣਦੇ ਹੋ ਕਿ ਉਸਨੂੰ ਕੀ ਰੋਕ ਰਿਹਾ ਹੈ, ਤਾਂ ਜੋ ਉਸਨੂੰ ਸਹੀ ਸਮੇਂ ਤੇ ਪ੍ਰਗਟ ਕੀਤਾ ਜਾ ਸਕੇ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ ਭਈ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ
Punjabi ERV
ਅਤੇ ਤੁਸੀਂ ਜਾਣਦੇ ਹੋ ਕਿ ਕੁਧਰਮੀ ਨੂੰ ਹੁਣ ਕਿਹਡ਼ੀ ਚੀਜ਼ ਰੋਕ ਰਹੀ ਹੈ ਉਸਨੂੰ ਹੁਣ ਇਸ ਲਈ ਰੋਕਿਆ ਜਾ ਰਿਹਾ ਹੈ ਕਿ ਉਹ ਸਹੀ ਸਮੇਂ ਪ੍ਰਗਟ ਹੋਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہُن جیہڑی شے اوہنوں ڈکدی اے۔ پئی اوہ اپنے ویلے سِر ظاہر ہوئے۔ تُسی جان دے اوہ۔
Punjabi Standard Bible (Punjabi Standard Bible) 2023
ਅਤੇ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਕਿਹੜੀ ਸ਼ਕਤੀ ਨੇ ਉਸ ਨੂੰ ਰੋਕ ਰੱਖਿਆ ਹੈ ਤਾਂਕਿ ਉਹ ਆਪਣੇ ਸਮੇਂ 'ਤੇ ਪਰਗਟ ਕੀਤਾ ਜਾਵੇ।