2 Thessalonians 2:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਬਦੀ ਦੀ ਗੁਪਤ ਸ਼ਕਤੀ ਹੁਣ ਪਹਿਲਾਂ ਹੀ ਸੰਸਾਰ ਵਿੱਚ ਕਾਰਜ ਕਰ ਰਹੀ ਹੈ ਪਰ ਇੱਥੇ ਇੱਕ ਅਜਿਹਾ ਵੀ ਹੈ ਜਿਹੜਾ ਬਦੀ ਦੀ ਇਸ ਗੁਪਤ ਸ਼ਕਤੀ ਨੂੰ ਰੋਕ ਰਿਹਾ ਹੈ। ਉਹ ਇਸ ਨੂੰ ਉਦੋਂ ਤੱਕ ਰੋਕਦਾ ਰਹੇਗਾ ਜਦੋਂ ਤੱਕ ਉਹ ਹਟਾਇਆ ਨਹੀਂ ਜਾਂਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਗੁਪਤ ਦੁਸ਼ਟਤਾ ਇਸ ਸਮੇਂ ਵੀ ਕੰਮ ਕਰ ਰਹੀ ਹੈ ਪਰ ਇਹ ਉਸ ਸਮੇਂ ਤੱਕ ਗੁਪਤ ਰਹੇਗੀ ਜਦੋਂ ਤੱਕ ਕਿ ਇਸ ਨੂੰ ਰੋਕਣ ਵਾਲਾ ਦੂਰ ਨਾ ਕੀਤਾ ਜਾਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਕੁਧਰਮ ਦੀ ਗੁਪਤ ਸ਼ਕਤੀ ਪਹਿਲਾਂ ਤੋਂ ਹੀ ਕੰਮ ਤੇ ਹੈ; ਪਰ ਜਿਹੜਾ ਹੁਣ ਉਸ ਨੂੰ ਰੋਕਦਾ ਹੈ ਉਹ ਅਜਿਹਾ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਉਸਨੂੰ ਰਸਤੇ ਤੋਂ ਬਾਹਰ ਨਹੀਂ ਕੱਢਿਆ ਜਾਂਦਾ।
Punjabi Bible 2016 - ਪਵਿੱਤਰ ਬਾਈਬਲ O.V.
ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ ਇੱਕ ਡੱਕਣ ਵਾਲਾ ਹੈ
Punjabi ERV
ਬਦੀ ਦੀ ਗੁਪਤ ਸ਼ਕਤੀ ਹੁਣ ਪਹਿਲਾਂ ਹੀ ਸੰਸਾਰ ਵਿੱਚ ਕਾਰਜ ਕਰ ਰਹੀ ਹੈ ਪਰ ਇਥੇ ਇੱਕ ਅਜਿਹਾ ਵੀ ਹੈ ਜਿਹਡ਼ਾ ਬਦੀ ਦੀ ਇਸ ਗੁਪਤ ਸ਼ਕਤੀ ਨੂੰ ਰੋਕ ਰਿਹਾ ਹੈ। ਉਹ ਇਸਨੂੰ ਉਦੋਂ ਤੱਕ ਰੋਕਦਾ ਰਹੇਗਾ ਜਦੋਂ ਤੱਕ ਉਹ ਹਟਇਆ ਨਹੀਂ ਜਾਂਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੁਧਰਮ ਅਰਥਾਤ ਪਾਪ ਦਾ ਭੇਤ ਹੁਣ ਵੀ ਕੰਮ ਕਰੀ ਜਾਂਦਾ ਹੈ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ, ਉਹ ਰੁੱਕਿਆ ਰਹੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو بے دِینی دا بھیت ہُن وی عمل پیا کر دا اے۔ پر ہُن اِک ڈکن والا اے۔ تے جد تِیکر اوہ ہٹایا نا جائے ڈکدا رہے گا۔
Punjabi Standard Bible (Punjabi Standard Bible) 2023
ਕਿਉਂਕਿ ਕੁਧਰਮ ਦਾ ਭੇਤ ਹੁਣ ਵੀ ਕੰਮ ਕਰ ਰਿਹਾ ਹੈ, ਪਰ ਇਸ ਸਮੇਂ ਇਸ ਨੂੰ ਰੋਕਣ ਵਾਲਾ ਉਦੋਂ ਤੱਕ ਰੋਕੀ ਰੱਖੇਗਾ ਜਦੋਂ ਤੱਕ ਇਹ ਰਾਹ ਵਿੱਚੋਂ ਹਟਾਇਆ ਨਹੀਂ ਜਾਂਦਾ।