2 Timothy 1:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਹੁਣ ਇਹ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪ੍ਰਗਟ ਹੋਣ ਦੇ ਦੁਆਰਾ ਚਾਨਣ ਵਿੱਚ ਲਿਆਂਦੀ ਗਈ ਹੈ । ਉਹਨਾਂ ਨੇ ਮੌਤ ਦਾ ਨਾਸ਼ ਕਰ ਕੇ ਜੀਵਨ ਅਤੇ ਅਮਰਤਾ ਨੂੰ ਸ਼ੁਭ ਸਮਾਚਾਰ ਦੇ ਰਾਹੀਂ ਚਾਨਣ ਵਿੱਚ ਲਿਆਂਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਹੁਣ ਇਹ ਸਾਡੇ ਮੁਕਤੀਦਾਤਾ, ਮਸੀਹ ਯਿਸ਼ੂ ਦੇ ਪ੍ਰਕਾਸ਼ ਹੋਣ ਦੁਆਰਾ ਪ੍ਰਗਟ ਹੋਇਆ ਹੈ, ਜਿਸਨੇ ਮੌਤ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਖੁਸ਼ਖ਼ਬਰੀ ਰਾਹੀਂ ਜੀਵਨ ਅਤੇ ਅਮਰਤਾ ਨੂੰ ਪ੍ਰਕਾਸ਼ ਕੀਤਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਹੁਣ ਸਾਡੇ ਮੁਕਤੀ ਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਜੀਵਨ ਅਤੇ ਅਬਨਾਸ ਨੂੰ ਖੁਸ਼ ਖਬਰੀ ਦੇ ਰਾਹੀਂ ਪਰਕਾਸ਼ ਕੀਤਾ
Punjabi ERV
ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹਡ਼ਾ ਤਬਾਹ ਨਹੀਂ ਹੋ ਸਕਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ, ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਪਰਕਾਸ਼ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ہُن ساڈے نجات دین والے مسِیح یِسُوع دے ظاہر ہون توں ظاہر ہویا۔ جِس مَوت نُوں برباد تے زِندگی تے بقا نُوں اوس خُوشخبری دی راہِیں چانن والا کر دِتّا۔
Punjabi Standard Bible (Punjabi Standard Bible) 2023
ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਗਟ ਹੋਣ ਦੇ ਦੁਆਰਾ ਸਾਡੇ 'ਤੇ ਪਰਗਟ ਹੋਈ ਹੈ ਜਿਸ ਨੇ ਇੱਕ ਪਾਸੇ ਮੌਤ ਦਾ ਖਾਤਮਾ ਕੀਤਾ ਅਤੇ ਦੂਜੇ ਪਾਸੇ ਉਸ ਖੁਸ਼ਖ਼ਬਰੀ ਦੇ ਦੁਆਰਾ ਜੀਵਨ ਅਤੇ ਅਮਰਤਾ ਨੂੰ ਸਾਹਮਣੇ ਲਿਆਂਦਾ