2 Timothy 1:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੂੰ ਆਪ ਚੰਗੀ ਨਾਲ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਈ ਤਰ੍ਹਾਂ ਦੀ ਸੇਵਾ ਕੀਤੀ ਹੈ । ਉਸ ਦਿਨ ਦੇ ਲਈ ਪ੍ਰਭੂ ਉਸ ਨੂੰ ਆਪਣੀ ਦਇਆ ਪ੍ਰਦਾਨ ਕਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪ੍ਰਭੂ ਬਖ਼ਸ਼ੇ ਕਿ ਉਸ ਦਿਨ ਪ੍ਰਭੂ ਦੀ ਮਿਹਰ ਉਸ ਉੱਤੇ ਹੋਏ! ਤੁਸੀਂ ਜਾਣਦੇ ਹੋ ਕਿ ਅਫ਼ਸੁਸ ਸ਼ਹਿਰ ਵਿੱਚ ਉਸਨੇ ਕਿੰਨੇ ਤਰੀਕਿਆਂ ਨਾਲ ਮੇਰੀ ਸਹਾਇਤਾ ਕੀਤੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪ੍ਰਭੁ ਉਹ ਨੂੰ ਦਾਨ ਕਰੇ ਭਈ ਓਸ ਦਿਨ ਪ੍ਰਭੁ ਵੱਲੋਂ ਉਹ ਨੂੰ ਰਹਮ ਪਰਾਪਤ ਹੋਵੇ ਅਤੇ ਤੂੰ ਅੱਛੀ ਤਰਾਂ ਜਾਣਦਾ ਹੀ ਹੈਂ ਜੋ ਕਿੰਨੀਂ ਗੱਲੀਂ ਉਹ ਨੇ ਅਫ਼ਸੁਸ ਵਿੱਚ ਸੇਵਾ ਕੀਤੀ।।
Punjabi ERV
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਰਣੇ ਦੇ ਦਿਹਾਡ਼ੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪ੍ਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਸ ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫ਼ਸੁਸ ਵਿੱਚ ਕਿਵੇਂ ਉਸ ਨੇ ਮੇਰੀ ਸੇਵਾ ਕੀਤੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
(خُداوند اوہنوں ایہہ بخشے۔ پئی اوس دِن اوہدے اُتّے خُداوند دا رَحم ہوئے۔) تے جیہڑیاں خِدمتاں اوس اِفِسُس وِچ کِیتیاں تُوں چنگی طرح جاننا ایں۔
Punjabi Standard Bible (Punjabi Standard Bible) 2023
ਪ੍ਰਭੂ ਉਸ ਨੂੰ ਇਹ ਬਖਸ਼ੇ ਕਿ ਉਸ ਦਿਨ ਉਹ ਪ੍ਰਭੂ ਤੋਂ ਦਇਆ ਪ੍ਰਾਪਤ ਕਰੇ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਿੰਨੀ ਸੇਵਾ ਕੀਤੀ।