2 Timothy 3:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਮੇਰੀਆਂ ਮੁਸੀਬਤਾਂ ਅਤੇ ਮੈਨੂੰ ਸਤਾਏ ਜਾਣ ਬਾਰੇ ਜਾਣਦੇ ਹੋ। ਤੁਸੀਂ ਉਨ੍ਹਾਂ ਸਭ ਗੱਲਾਂ ਬਾਰੇ ਜਾਣਦੇ ਹੋ ਜੋ ਅੰਤਾਕਿਯਾ, ਇੱਕੋਨਿਯੁਮ, ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਪਰੀਆਂ ਸਨ। ਤੁਹਾਨੂੰ ਉਨ੍ਹਾਂ ਤਸੀਹਿਆਂ ਬਾਰੇ ਪਤਾ ਹੈ ਜੋ ਮੈਂ ਇਨ੍ਹਾਂ ਥਾਵਾਂ ਤੇ ਸਹਿਨ ਕੀਤੇ। ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਾਰੀਆਂ ਔਕੜਾਂ ਤੋਂ ਬਚਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਮੇਰੇ ਉੱਤੇ ਹੋਏ ਅੱਤਿਆਚਾਰਾਂ ਅਤੇ ਦੁੱਖਾਂ ਨੂੰ ਜਾਣਦਾ ਹੈਂ । ਅਤੇ ਉਹਨਾਂ ਸਾਰੇ ਅੱਤਿਆਚਾਰਾਂ ਬਾਰੇ ਵੀ ਜਾਣਦਾ ਹੈਂ ਜੋ ਮੇਰੇ ਨਾਲ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਹੋਏ ਸਨ । ਪਰ ਪ੍ਰਭੂ ਨੇ ਆਪ ਮੈਨੂੰ ਇਹਨਾਂ ਸਾਰਿਆਂ ਤੋਂ ਛੁਟਕਾਰਾ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਤਾਏ ਜਾਣ ਅਤੇ ਦੁੱਖ ਸਹਿਣ ਬਾਰੇ ਅਤੇ ਅੰਤਾਕਿਆ, ਇਕੋਨਿਯਮ ਅਤੇ ਲੁਸਤ੍ਰਾ ਦੇ ਸ਼ਹਿਰਾਂ ਵਿੱਚ ਮੇਰੇ ਨਾਲ ਕੀ ਘਟਨਾਵਾਂ ਵਾਪਰੀਆਂ, ਕਿਵੇਂ ਮੈਂ ਸਤਾਵ ਸਿਹਾ। ਫਿਰ ਵੀ ਪਰਮੇਸ਼ਵਰ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ।
Punjabi Bible 2016 - ਪਵਿੱਤਰ ਬਾਈਬਲ O.V.
ਸਤਾਏ ਜਾਣ ਅਤੇ ਦੁਖ ਸਹਿਣ ਨੂੰ ਚੰਗੀ ਤਰਾਂ ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤਰਾ ਵਿੱਚ ਮੇਰੇ ਉੱਤੇ ਪਿਆ ਸੀ ਅਤੇ ਮੈਂ ਕਿਸ ਤਰਾਂ ਸਤਾਇਆ ਗਿਆ ਅਤੇ ਪ੍ਰਭੁ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ
Punjabi ERV
ਤੁਸੀਂ ਮੇਰੀਆਂ ਮੁਸੀਬਤਾਂ ਅਤੇ ਮੈਨੂੰ ਸਤਾਏ ਜਾਣ ਬਾਰੇ ਜਾਣਦੇ ਹੋ। ਤੁਸੀਂ ਉਨ੍ਹਾਂ ਸਭ ਗੱਲਾਂ ਬਾਰੇ ਜਾਣਦੇ ਹੋ ਜੋ ਅੰਤਾਕਿਯਾ, ਇਕੋਨਿਯੁਮ, ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਪਰੀਆਂ ਸਨ। ਤੁਹਾਨੂੰ ਉਨ੍ਹਾਂ ਤਸੀਹਿਆਂ ਬਾਰੇ ਪਤਾ ਹੈ ਜੋ ਮੈਂ ਇਨ੍ਹਾਂ ਥਾਵਾਂ ਤੇ ਸਹਿਨ ਕੀਤੇ। ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਾਰੀਆਂ ਔਕਡ਼ਾਂ ਤੋਂ ਬਚਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਨਾਲ ਵਾਪਰਿਆ ਸੀ ਅਤੇ ਮੈਂ ਕਿਸ ਤਰ੍ਹਾਂ ਸਤਾਇਆ ਗਿਆ ਅਤੇ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یعنی اجیہے دُکھاں وِچ جیہڑے انطاکیہ تے اِکُنِیُم تے لُسترہ وِچ میرے اُتّے پئے تے ہورناں دُکھاں وِچ وی جیہڑے مَیں سہے نیں۔ پر خُداوند مَینُوں اوہناں ساریاں توں بچایا۔
Punjabi Standard Bible (Punjabi Standard Bible) 2023
ਅੱਤਿਆਚਾਰਾਂ ਅਤੇ ਦੁੱਖਾਂ ਨੂੰ ਜਿਹੜੇ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਉੱਤੇ ਆਏ ਚੰਗੀ ਤਰ੍ਹਾਂ ਜਾਣਦਾ ਹੈਂ ਅਤੇ ਇਹ ਵੀ ਕਿ ਮੈਂ ਕਿਸ-ਕਿਸ ਤਰ੍ਹਾਂ ਦੇ ਅੱਤਿਆਚਾਰ ਝੱਲੇ, ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਵਿੱਚੋਂ ਬਚਾਇਆ।