2 Timothy 4:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਮੈਂ ਤ੍ਰੋਆਸ ਵਿੱਚ ਸਾਂ ਤਾਂ ਮੈਂ ਉੱਥੇ ਆਪਣਾ ਕੋਟ ਕਾਰਪੁਸ ਕੋਲ ਛੱਡ ਆਇਆ। ਇਸ ਲਈ ਜਦੋਂ ਤੁਸੀਂ ਆਓ ਇਸ ਨੂੰ ਮੇਰੇ ਕੋਲ ਲਿਆਉਂਦੇ ਆਉਣਾ। ਨਾਲੇ ਮੇਰੀਆਂ ਕਿਤਾਬਾਂ ਵੀ ਲੈਂਦੇ ਆਉਣਾ। ਜਿਹੜੀਆਂ ਕਿਤਾਬਾਂ ਮੈਂ ਭੇਡ ਦੀ ਖੱਲ ਉੱਪਰ ਲਿਖੀਆਂ ਸਨ ਉਨ੍ਹਾਂ ਦੀ ਮੈਨੂੰ ਸਭ ਤੋਂ ਵੱਧ ਲੋੜ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਤੂੰ ਆਵੇਂ, ਮੇਰਾ ਚੋਗਾ ਜੋ ਮੈਂ ਕਾਰਪੁਸ ਕੋਲ ਤ੍ਰੋਆਸ ਵਿੱਚ ਛੱਡ ਆਇਆ ਸੀ ਨਾਲ ਲੈ ਕੇ ਆਵੀਂ ਅਤੇ ਪੁਸਤਕਾਂ ਵੀ ਖ਼ਾਸ ਕਰ ਕੇ ਉਹ ਜੋ ਚਰਮ-ਪੱਤਰ ਉੱਤੇ ਲਿਖੀਆਂ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਤੁਸੀਂ ਆਉਂਦੇ ਹੋ, ਤਾਂ ਉਹ ਚੋਲਾ ਜੋ ਮੈਂ ਕਾਰਪੁਸ ਨਾਲ ਤ੍ਰੋਆਸ ਸ਼ਹਿਰ ਵਿੱਚ ਛੱਡਿਆ ਸੀ, ਅਤੇ ਮੇਰੀਆਂ ਪੋਥੀਆਂ, ਖ਼ਾਸ ਕਰਕੇ ਉਹ ਚਮੜੇ ਦੇ ਪੱਤਰੇ ਲਿਆਓ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸਾਂ ਅਤੇ ਪੋਥੀਆਂ ਅਤੇ ਖਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ
Punjabi ERV
ਜਦੋਂ ਮੈਂ ਤ੍ਰੋਆਸ ਵਿੱਚ ਸਾਂ ਤਾਂ ਮੈਂ ਉਥੇ ਆਪਣਾ ਕੋਟ ਕਾਰਪੁਸ ਕੋਲ ਛੱਡ ਆਇਆ। ਇਸ ਲਈ ਜਦੋਂ ਤੁਸੀਂ ਆਓ ਇਸਨੂੰ ਮੇਰੇ ਕੋਲ ਲੈਂਦੇ ਆਉਣਾ। ਨਾਲੇ ਮੇਰੀਆਂ ਕਿਤਾਬਾਂ ਵੀ ਲੈਂਦੇ ਆਉਣਾ। ਜਿਹਡ਼ੀਆਂ ਕਿਤਾਬਾਂ ਮੈਂ ਭੇਡ ਦੀ ਖਲ੍ਲ ਉੱਪਰ ਲਿਖੀਆਂ ਸਨ ਉਨ੍ਹਾਂ ਦੀ ਮੈਨੂੰ ਸਭ ਤੋਂ ਵਧ ਲੋਡ਼ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸੀ ਅਤੇ ਪੋਥੀਆਂ ਅਤੇ ਖ਼ਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیہڑا چوغہ مَیں تروآس وِچ کرپُس دے کول چھڈ آیا آں جدوں تُوں آویں اوہ تے کِتاباں خاص کر چَمّ پتّر لَیندا آویں۔
Punjabi Standard Bible (Punjabi Standard Bible) 2023
ਜਦੋਂ ਤੂੰ ਆਵੇਂ ਤਾਂ ਉਹ ਚੋਗਾ ਲੈਂਦਾ ਆਵੀਂ ਜੋ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡਿਆ ਸੀ ਅਤੇ ਨਾਲ ਹੀ ਪੁਸਤਕਾਂ ਵੀ, ਖਾਸ ਕਰਕੇ ਚਰਮ-ਪੱਤਰ।