2 Timothy 4:18 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਕੋਈ ਵਿਅਕਤੀ ਮੈਨੂੰ ਸੁਰੱਖਿਅਤ ਆਪਣੇ ਸੁਵਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪ੍ਰਭੂ ਮੇਰਾ ਹਰ ਤਰ੍ਹਾਂ ਦੇ ਦੁਸ਼ਟ ਕੰਮ ਤੋਂ ਬਚਾਅ ਕਰਨਗੇ ਅਤੇ ਮੈਨੂੰ ਸਵਰਗੀ ਰਾਜ ਵਿੱਚ ਸੁਰੱਖਿਅਤ ਲੈ ਜਾਣਗੇ । ਉਹਨਾਂ ਦੀ ਮਹਿਮਾ ਅਨੰਤਕਾਲ ਤੱਕ ਹੋਵੇ । ਆਮੀਨ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰਮੇਸ਼ਵਰ ਮੈਨੂੰ ਹਰ ਬੁਰੇ ਹਮਲੇ ਤੋਂ ਬਚਾਉਣਗੇ ਅਤੇ ਮੈਨੂੰ ਉਸ ਦੇ ਸਵਰਗੀ ਰਾਜ ਵਿੱਚ ਸੁਰੱਖਿਅਕ ਢੰਗ ਨਾਲ ਲਿਜਾਉਣਗੇ। ਉਸਦੀ ਮਹਿਮਾ ਸਦਾ ਅਤੇ ਸਦਾ ਲਈ ਹੋਵੇ। ਆਮੀਨ।
Punjabi Bible 2016 - ਪਵਿੱਤਰ ਬਾਈਬਲ O.V.
ਪ੍ਰਭੁ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸੁਰਗੀ ਰਾਜ ਲਈ ਸਮ੍ਹਾਲ ਰੱਖੇਗਾ! ਉਹ ਦੀ ਵਡਿਆਈ ਜੁੱਗੋ ਜੁੱਗ ਹੋਵੇ।। ਆਮੀਨ।।
Punjabi ERV
ਜਦੋਂ ਕੋਈ ਵਿਅਕਤੀ ਮੈਨੂੰ ਸੁਰਖਿਅਤ ਆਪਣੇ ਸੁਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ। ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
خُداوند ہر اِک بُرے کمّ توں بچاوے گا۔ تے اپنی اسمانی بادشاہی وِچ صحِیح سلامت اَپڑائے گا۔ اوہدا جلال سدا تِیکر ہوندا رہے آمِین۔
Punjabi Standard Bible (Punjabi Standard Bible) 2023
ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਬਚਾਵੇਗਾ ਅਤੇ ਆਪਣੇ ਸਵਰਗੀ ਰਾਜ ਵਿੱਚ ਸੁਰੱਖਿਅਤ ਪਹੁੰਚਾਵੇਗਾ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।