2 Timothy 4:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬੜੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਵਚਨ ਦਾ ਪ੍ਰਚਾਰ ਕਰ, ਭਾਵੇਂ ਸਮਾਂ ਸੌਖਾ ਹੋਵੇ ਜਾਂ ਔਖਾ ਇਸ ਦੇ ਲਈ ਤਿਆਰ ਰਹਿ, ਤਾੜਨਾ ਕਰ, ਸੁਧਾਰ ਕਰ, ਉਤਸ਼ਾਹ ਦੇ ਅਤੇ ਧੀਰਜ ਦੇ ਨਾਲ ਸਿੱਖਿਆ ਦੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਚਨ ਦਾ ਪ੍ਰਚਾਰ ਕਰ; ਸਮੇਂ-ਅਸਮੇਂ ਤਿਆਰ ਰਹਿ; ਬਹੁਤ ਹੀ ਸਬਰ ਅਤੇ ਸਾਵਧਾਨੀ ਨਾਲ ਨਿਰਦੇਸ਼ ਦੇ ਕੇ ਸੁਧਾਰ, ਝਿੜਕਣ ਅਤੇ ਉਤਸ਼ਾਹਿਤ ਕਰ।
Punjabi Bible 2016 - ਪਵਿੱਤਰ ਬਾਈਬਲ O.V.
ਭਈ ਤੂੰ ਬਚਨ ਦਾ ਪਰਚਾਰ ਕਰ । ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ । ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕ ਦਿਹ, ਤਾੜਨਾ ਅਤੇ ਤਗੀਦ ਕਰ
Punjabi ERV
ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹਡ਼ੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬਡ਼ੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی تُوں کلام دی منادی کر۔ ویلے کویلے تیار رہ۔ تے ہر طرح دے صبر تے تعلِیم دے نال الزام دے۔ تے ملامت تے نصِیحت کر۔
Punjabi Standard Bible (Punjabi Standard Bible) 2023
ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਤਿਆਰ ਰਹਿ, ਪੂਰੇ ਧੀਰਜ ਸਹਿਤ ਸਿੱਖਿਆ ਦਿੰਦੇ ਹੋਏ ਸਮਝਾ, ਤਾੜਨਾ ਦੇ ਅਤੇ ਉਤਸ਼ਾਹਿਤ ਕਰ।