2 Timothy 4:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਉਹ ਵੀ ਸਮਾਂ ਆਵੇਗਾ ਜਦੋਂ ਲੋਕ ਖਰੀਆਂ ਸਿੱਖਿਆਵਾਂ ਨੂੰ ਸੁਣਨਾ ਪਸੰਦ ਨਹੀਂ ਕਰਨਗੇ । ਪਰ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਲਈ ਬਹੁਤ ਸਾਰੇ ਇਹੋ ਜਿਹੇ ਸਿੱਖਿਅਕ ਇਕੱਠੇ ਕਰ ਲੈਣਗੇ ਜੋ ਕੇਵਲ ਉਹਨਾਂ ਦੀ ਪਸੰਦ ਦੀ ਹੀ ਸਿੱਖਿਆ ਦੇਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਨਾ ਸਹਿਣਗੇ। ਇਸ ਦੀ ਬਜਾਏ, ਆਪਣੀਆਂ ਇੱਛਾਵਾਂ ਦੇ ਅਨੁਸਾਰ ਹੋਣ ਲਈ, ਉਹ ਆਪਣੇ ਆਲੇ-ਦੁਆਲੇ ਬਹੁਤ ਸਾਰੇ ਸਿੱਖਿਅਕ ਇਕੱਠੇ ਕਰਨਗੇ ਕਿ ਜੋ ਉਹਨਾਂ ਦੇ ਕੰਨਾ ਨੂੰ ਸੁਣਨਾ ਚੰਗਾ ਲਗਦਾ ਹੈ ਅਜਿਹਾ ਉਪਦੇਸ਼ ਉਹਨਾਂ ਨੂੰ ਸੁਣਾਉਣ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ
Punjabi ERV
ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹਡ਼ੇ ਉਹੀ ਗੱਲਾਂ ਆਖਣਾਗੇ ਜਿਹਡ਼ੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اجیہا ویلا آوے گا۔ پئی لوک صحِیح تعلِیم دی برداشت نا کرن گے۔ سگوں کنّاں دی جلُون دے سببّوں اپنیاں اپنیاں خواہشاں دے سببّوں بتھیرے اُستاد کرن گے۔
Punjabi Standard Bible (Punjabi Standard Bible) 2023
ਕਿਉਂਕਿ ਉਹ ਸਮਾਂ ਆਵੇਗਾ ਜਦੋਂ ਉਹ ਚੰਗੀ ਸਿੱਖਿਆ ਨੂੰ ਸਹਿਣ ਨਹੀਂ ਕਰਨਗੇ, ਸਗੋਂ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਆਪਣੇ ਲਈ ਅਜਿਹੇ ਗੁਰੂ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਕੰਨਾਂ ਨੂੰ ਚੰਗੀ ਲੱਗਣ ਵਾਲੀ ਸਿੱਖਿਆ ਦੇਣ।