Acts 1:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਾਰੇ ਰਸੂਲ ਇਕੱਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅੱਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸ ਦੇ ਭਰਾ ਵੀ ਉੱਥੇ ਰਸੂਲਾਂ ਨਾਲ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਸਾਰੇ (ਜਿਹਨਾਂ ਵਿੱਚ ਕੁਝ ਔਰਤਾਂ, ਯਿਸੂ ਦੀ ਮਾਂ ਮਰੀਅਮ ਅਤੇ ਉਹਨਾਂ ਦੇ ਭਰਾ ਵੀ ਸਨ) ਇੱਕ ਮਨ ਹੋ ਕੇ ਲਗਾਤਾਰ ਪ੍ਰਾਰਥਨਾ ਕਰਦੇ ਰਹੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸ਼ੂ ਦੀ ਮਾਤਾ ਮਰਿਯਮ ਅਤੇ ਉਸਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਸਭ ਇੱਕ ਮਨ ਹੋ ਕੇ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।।
Punjabi ERV
ਸਾਰੇ ਰਸੂਲ ਇਕਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸਦੇ ਭਰਾ ਵੀ ਉਥੇ ਰਸੂਲਾਂ ਨਾਲ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ ساریاں دے سارے کئیاں زنانِیاں دے نال تے نالے یِسُوع دی ماں مریم تے اوہدے بھراواں دے نال اِک دِل ہو کے دُعا منگن وِچ لگے رہندے سن۔
Punjabi Standard Bible (Punjabi Standard Bible) 2023
ਇਹ ਸਾਰੇ ਯਿਸੂ ਦੀ ਮਾਤਾ ਮਰਿਯਮ, ਕੁਝ ਔਰਤਾਂ ਅਤੇ ਉਸ ਦੇ ਭਰਾਵਾਂ ਦੇ ਨਾਲ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।