Acts 1:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਹੇ ਭਰਾਵੋ, ਜੋ ਪਵਿੱਤਰ ਆਤਮਾ ਨੇ ਪਹਿਲਾਂ ਹੀ ਪੋਥੀਆਂ ਵਿੱਚ ਦਾਊਦ ਰਾਹੀਂ ਯਹੂਦਾ ਬਾਰੇ ਆਖਿਆ ਹੈ ਉਹ ਨਿਸ਼ਚਿਤ ਹੀ ਵਾਪਰਨਾ ਚਾਹੀਦਾ ਹੈ। ਯਹੂਦਾ ਸਾਡੇ ਸਮੂਹ ਵਿੱਚੋਂ ਇੱਕ ਸੀ। ਉਸ ਨੇ ਸਾਡੇ ਨਾਲ ਇਸ ਸੇਵਾ ਵਿੱਚ ਇੱਕ ਹਿੱਸਾ ਦਿੱਤਾ ਸੀ, ਪਰ ਇਹ ਉਹੀ ਸੀ, ਜਿਸਨੇ ਉਨ੍ਹਾਂ ਲੋਕਾਂ ਦੀ ਅਗਵਾਈ ਕੀਤੀ। ਜਿਨ੍ਹਾਂ ਨੇ ਯਿਸੂ ਨੂੰ ਫ਼ੜਵਾਇਆ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਉਸ ਨੇ ਕਿਹਾ, “ਭਰਾਵੋ, ਇਹ ਜ਼ਰੂਰੀ ਸੀ ਕਿ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ ਜਿਹੜਾ ਪਵਿੱਤਰ ਆਤਮਾ ਨੇ ਦਾਊਦ ਦੇ ਦੁਆਰਾ ਯਹੂਦਾ ਬਾਰੇ ਪਹਿਲਾਂ ਹੀ ਕਿਹਾ ਸੀ ਜੋ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਕਿਹਾ, “ਹੇ ਭਰਾਵੋ ਅਤੇ ਭੈਣੋ, ਪਵਿੱਤਰ ਸ਼ਾਸਤਰ ਵਿੱਚ ਕੀ ਲਿਖਿਆ ਹੈ ਜੋ ਪੂਰਾ ਹੋਣਾ ਜ਼ਰੂਰੀ ਸੀ ਪਵਿੱਤਰ ਆਤਮਾ ਨੇ ਦਾਵੀਦ ਦੀ ਜ਼ਬਾਨੀ ਯਹੂਦਾਹ ਦੇ ਬਾਰੇ ਪਹਿਲਾਂ ਤੋਂ ਹੀ ਆਖਿਆ ਸੀ, ਜਿਹੜਾ ਯਿਸ਼ੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਭਾਈਓ ਜਰੂਰ ਸੀ ਕਿ ਉਹ ਲਿਖਤ ਪੂਰੀ ਹੋਵੇ ਜੋ ਪਵਿੱਤ੍ਰ ਆਤਮਾ ਨੇ ਦਾਊਦ ਦੀ ਜਬਾਨੀ ਯਹੂਦਾ ਦੇ ਵਿਖੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਅਗੇਤਰੀ ਆਖੀ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਭਰਾਵੋ, ਉਹ ਲਿਖਤ ਪੂਰੀ ਹੋਣੀ ਜ਼ਰੂਰੀ ਸੀ ਕਿ ਜੋ ਪਵਿੱਤਰ ਆਤਮਾ ਨੇ ਦਾਊਦ ਦੀ ਜੁਬਾਨੀ ਯਹੂਦਾ ਦੇ ਬਾਰੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਪਹਿਲਾਂ ਹੀ ਆਖੀ ਗਈ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بھراؤ۔ ضرُور سی پئی اوہ نوِشتہ پُورا ہوئے۔ جیہڑا پاک رُوح پہلاں توں داؤد دی زبانی یہُوداہ دی بابت جیہڑا یِسُوع دے پھڑن والیاں دا آگُو بن گیا سی آکھیا۔
Punjabi Standard Bible (Punjabi Standard Bible) 2023
“ਹੇ ਭਾਈਓ, ਜ਼ਰੂਰੀ ਸੀ ਕਿ ਉਹ ਲਿਖਤ ਪੂਰੀ ਹੁੰਦੀ ਜੋ ਪਵਿੱਤਰ ਆਤਮਾ ਨੇ ਦਾਊਦ ਦੇ ਮੂੰਹੋਂ ਯਹੂਦਾ ਦੇ ਵਿਖੇ ਪਹਿਲਾਂ ਤੋਂ ਕਹੀ ਸੀ ਜਿਹੜਾ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਬਣਿਆ,