Acts 1:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਤਰਸ ਨੇ ਕਿਹਾ, “ਯਹੂਦਾ ਬਾਰੇ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ‘ਕਾਸ਼ ਉਸਦਾ ਘਰ ਉੱਜੜ ਜਾਵੇ। ਉੱਥੇ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ।’ ਅਤੇ ਇਹ ਵੀ ਲਿਖਿਆ ਹੈ ਕਿ ‘ਉਸਦਾ ਕੰਮ ਕੋਈ ਹੋਰ ਸਾਂਭ ਲਵੇ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਭਜਨਾਂ ਦੀ ਪੁਸਤਕ ਵਿੱਚ ਵੀ ਲਿਖਿਆ ਹੋਇਆ ਹੈ: ‘ਉਸ ਦੇ ਰਹਿਣ ਦੀ ਥਾਂ ਵੀਰਾਨ ਹੋ ਜਾਵੇ, ਉਸ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ ।’ ਫਿਰ ਇਹ ਵੀ ਹੈ: ‘ਉਸ ਦੀ ਥਾਂ ਕੋਈ ਦੂਜਾ ਸੰਭਾਲੇ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਤਰਸ ਨੇ ਅੱਗੇ ਹੋਰ ਵੀ ਆਖਿਆ, “ਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: “ ‘ਕਿ ਉਸਦਾ ਘਰ ਉੱਜੜ ਜਾਵੇ; ਉਸਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ,’ ਅਤੇ, “ ‘ਉਸਦਾ ਅਹੁਦਾ ਕੋਈ ਹੋਰ ਲਵੇ।’
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜ਼ਬੂਰ ਦੇ ਪੁਸਤਕ ਵਿੱਚ ਲਿਖਿਆ ਹੈ ਭਈ ਉਹ ਦਾ ਘਰ ਉੱਜੜ ਜਾਵੇ, ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।। ਅਤੇ ਇਹ ਕਿ ਉਹ ਦਾ ਹੁੱਦਾ ਕੋਈ ਹੋਰ ਲਵੇ ।।
Punjabi ERV
ਪਤਰਸ ਨੇ ਕਿਹਾ, “ਯਹੂਦਾ ਬਾਰੇ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ‘ਕਾਸ਼ ਉਸਦਾ ਘਰ ਉਜ੍ਜਡ਼ ਜਾਵੇ।’ ਉਥੇ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ।ਜ਼ਬੂਰ 69;25 ਅਤੇ ਇਹ ਵੀ ਲਿਖਿਆ ਹੈ ਕਿ ‘ਉਸਦਾ ਕੰਮ ਕੋਈ ਹੋਰ ਸਾਂਭ ਲਵੇ।’ਜ਼ਬੂਰ 109;8
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਉਹ ਦਾ ਘਰ ਉੱਜੜ ਜਾਵੇ, ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ l ਅਤੇ ਉਹ ਦਾ ਅਹੁਦਾ ਕੋਈ ਹੋਰ ਲਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو زبُوراں دی کتاب وِچ لِکھیا اے پئی اوہدا گھر اُجّڑ جائے۔ تے اوہدے وِچ کوئی وَسّن والا نا ہوئے۔ تے ایہہ وی پئی اوہدا درجہ دُوجا لے لَوے۔
Punjabi Standard Bible (Punjabi Standard Bible) 2023
ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੈ: ਉਸ ਦਾ ਘਰ ਉਜਾੜ ਹੋ ਜਾਵੇ ਅਤੇ ਉਸ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ ਅਤੇ ਉਸ ਦੀ ਪਦਵੀ ਕੋਈ ਹੋਰ ਲੈ ਲਵੇ ।