Acts 1:22 — Compare Translations

7 translations compared side by side

Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਦੋ ਆਦਮੀਆਂ ਨੂੰ ਅੱਗੇ ਕੀਤਾ: ਇੱਕ ਯੂਸਫ਼ ਜੋ ਬਰਸੱਬਾਸ ਅਖਵਾਉਂਦਾ ਸੀ ਜਿਸ ਦਾ ਉਪਨਾਮ ਯੂਸਤੁਸ ਸੀ ਅਤੇ ਦੂਜਾ ਮੱਥਿਯਾਸ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯੋਹਨ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਯਿਸ਼ੂ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ ਸੀ, ਚੰਗਾ ਹੋਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸਦੇ ਪੁਨਰ-ਉਥਾਨ ਦਾ ਗਵਾਹ ਹੋਵੇ।”
Punjabi Bible 2016 - ਪਵਿੱਤਰ ਬਾਈਬਲ O.V.
ਯੂਹੰਨਾ ਦੇ ਬਪਤਿਸਮਾ ਤੋਂ ਲੈਕੇ ਉਸ ਦਿਨ ਤੀਕੁਰ ਕਿ ਉਹ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ, ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੂੰਨਾ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਉਹ ਸਾਡੇ ਕੋਲੋਂ ਉਤਾਹਾਂ ਉੱਠਾਇਆ ਗਿਆ, ਚੰਗਾ ਹੋਵੇਗਾ ਕਿ ਉਨਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یُوحنّا دے بپتِسمے توں لے کے اوس دِن تِیکر جدوں اوہ ساڈے کولوں چُک لیا گیا سی۔ اِک بندہ اوہدے جی اُٹھن دا گواہ ساڈے نال بنے۔
Punjabi Standard Bible (Punjabi Standard Bible) 2023
ਅਰਥਾਤ ਯੂਹੰਨਾ ਦੇ ਬਪਤਿਸਮੇ ਤੋਂ ਲੈ ਕੇ ਯਿਸੂ ਦੇ ਸਾਡੇ ਕੋਲੋਂ ਉਤਾਂਹ ਉਠਾਏ ਜਾਣ ਦੇ ਦਿਨ ਤੱਕ, ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸ ਦੇ ਜੀ ਉੱਠਣ ਦਾ ਗਵਾਹ ਬਣੇ।”