Acts 1:26 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਜਾਣ ਗਏ ਕਿ ਪ੍ਰਭੂ ਨੇ ਮਥਿਯਾਸ ਨੂੰ ਉਸ ਕਾਰਜ ਲਈ ਚੁਣਿਆ ਸੀ। ਇਸ ਲਈ ਉਹ ਬਾਕੀ ਦੇ ਗਿਆਰਾਂ ਰਸੂਲਾਂ ਨਾਲ ਜੋੜਿਆ ਗਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਉਨ੍ਹਾਂ ਨੇ ਪਰਚੀਆਂ ਪਾਈਆਂ, ਅਤੇ ਪਰਚੀ ਮੱਥਿਯਾਸ ਦੇ ਨਾਮ ਤੇ ਨਿੱਕਲੀ; ਇਸ ਲਈ ਉਹ ਗਿਆਰਾਂ ਰਸੂਲਾਂ ਵਿੱਚ ਸ਼ਾਮਲ ਹੋ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਨੇ ਓਹਨਾਂ ਦੇ ਲਈ ਚਿੱਠੀਆ ਪਾਈਆਂ ਅਰ ਚਿੱਠੀ ਮੱਥਿਆਸ ਦੇ ਨਾਉਂ ਦੀ ਨਿੱਕਲੀ । ਤਦ ਉਹ ਉਨ੍ਹਾਂ ਗਿਆਰਾਂ ਰਸੂਲਾਂ ਨਾਲ ਗਿਣਿਆ ਗਿਆ।।
Punjabi ERV
ਫ਼ੇਰ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਜਾਣ ਗਏ ਕਿ ਪ੍ਰਭੂ ਨੇ ਮਥਿਯਾਸ ਨੂੰ ਉਸ ਕਾਰਜ ਲਈ ਚੁਣਿਆ ਸੀ। ਇਸ ਲਈ ਉਹ ਬਾਕੀ ਦੇ ਗਿਆਰਾਂ ਰਸੂਲਾਂ ਨਾਲ ਜੋਡ਼ਿਆ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਨ੍ਹਾਂ ਨੇ ਉਹਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਮੱਥਿਯਾਸ ਦੇ ਨਾਮ ਦੀ ਪਰਚੀ ਨਿੱਕਲੀ। ਤਦ ਉਹ ਉਨ੍ਹਾਂ ਗਿਆਰ੍ਹਾਂ ਰਸੂਲਾਂ ਨਾਲ ਗਿਣਿਆ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں نیں اوہناں لئی گُنا پایا۔ تے گُنا متّیاہ دے ناں دا نِکلیا۔ تَد اوہ یارھاں رسُولاں نال گِنیا گیا۔
Punjabi Standard Bible (Punjabi Standard Bible) 2023
ਤਦ ਰਸੂਲਾਂ ਨੇ ਉਨ੍ਹਾਂ ਦੇ ਲਈ ਪਰਚੀਆਂ ਪਾਈਆਂ ਤੇ ਪਰਚੀ ਮੱਥਿਯਾਸ ਦੇ ਨਾਮ ਦੀ ਨਿੱਕਲੀ ਅਤੇ ਉਹ ਗਿਆਰਾਂ ਰਸੂਲਾਂ ਦੇ ਨਾਲ ਗਿਣਿਆ ਗਿਆ।