Acts 1:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਉਪਰੰਤ ਉਸ ਨੇ ਰਸੂਲਾਂ ਨੂੰ ਇਹੀ ਦਰਸ਼ਾਇਆ ਕਿ ਨਬੀ ਜਿਉਂਦਾ ਸੀ। ਯਿਸੂ ਨੇ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਕਰਕੇ ਇਹ ਸਾਬਿਤ ਕਰ ਦਿੱਤਾ। ਉਸ ਦੇ ਮੌਤ ਤੋਂ ਪਰਤਨ ਤੋਂ ਬਾਦ, ਚਾਲੀ ਦਿਨਾਂ ਤੱਕ, ਰਸੂਲਾਂ ਨੇ ਉਸ ਨੂੰ ਬਹੁਤ ਵਾਰੀ ਵੇਖਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਬਾਅਦ ਬਹੁਤ ਸਾਰੇ ਸਬੂਤਾਂ ਦੇ ਰਾਹੀਂ ਆਪਣਾ ਜਿਊਂਦਾ ਹੋਣਾ ਸਿੱਧ ਕੀਤਾ । ਉਹ ਚਾਲੀ ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦੇ ਰਹੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸਨੇ ਆਪਣੀ ਮੌਤ ਤੋਂ ਬਾਅਦ, ਉਨ੍ਹਾਂ ਨੂੰ ਬਹੁਤ ਸਾਰੇ ਸਬੂਤਾ ਦੇ ਜ਼ਰੀਏ ਆਪਣੇ ਆਪ ਨੂੰ ਜ਼ਿੰਦਾ ਦਿਖਾਇਆ। ਉਸਨੇ ਉਨ੍ਹਾਂ ਨੂੰ 40 ਦਿਨਾਂ ਤੱਕ ਵਿਖਾਲੀ ਦਿੱਤਾ ਅਤੇ ਪਰਮੇਸ਼ਵਰ ਦੇ ਰਾਜ ਨਾਲ ਸੰਬੰਧਿਤ ਗੱਲਾਂ ਬਾਰੇ ਦੱਸਿਆ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜੀਉਂਦਾ ਪਰਗਟ ਕੀਤਾ ਕਿ ਉਹ ਚਾਹਲੀਆਂ ਦਿਨਾਂ ਤੀਕੁ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ
Punjabi ERV
ਉਸ ਉਪਰੰਤ ਉਸਨੇ ਰਸੂਲਾਂ ਨੂੰ ਇਹੀ ਦਰਸ਼ਾਇਆ ਕਿ ਨਬੀ ਜਿਉਂਦਾ ਸੀ। ਯਿਸੂ ਨੇ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਕਰਕੇ ਇਹ ਸਾਬਿਤ ਕਰ ਦਿੱਤਾ। ਉਸਦੇ ਮੌਤ ਤੋਂ ਪਰਤਨ ਤੋਂ ਬਾਦ, ਚਾਲੀ ਦਿਨਾਂ ਤੱਕ, ਰਸੂਲਾਂ ਨੇ ਉਸਨੂੰ ਬਹੁਤ ਵਾਰੀ ਵੇਖਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਦੁੱਖ ਭੋਗਣ ਦੇ ਮਗਰੋਂ, ਆਪਣੇ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪਰਗਟ ਕੀਤਾ ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہناں نُوں اوس اپنے دُکھ سہن دے پِچّھوں بتھیریاں ثبُوتاں نال اپنے آپ نُوں جِیوندا وکھایا۔ چاھلیاں دِناں تِیکر اوہ اوہناں نُوں وکھالی دیندا تے خُدا دی بادشاہی دِیاں گلّاں دسدا رہیا۔
Punjabi Standard Bible (Punjabi Standard Bible) 2023
ਉਸ ਨੇ ਦੁੱਖ ਝੱਲਣ ਤੋਂ ਬਾਅਦ ਬਹੁਤ ਸਾਰੇ ਪੱਕੇ ਪ੍ਰਮਾਣਾਂ ਰਾਹੀਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਜੀਉਂਦਾ ਪਰਗਟ ਕੀਤਾ ਅਤੇ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਵਿਖਾਈ ਦਿੰਦਾ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦਾ ਰਿਹਾ।