Acts 1:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ। ਇੱਕ ਵਾਰ ਜਦੋਂ ਯਿਸੂ ਉਨ੍ਹਾਂ ਨਾਲ ਭੋਜਨ ਕਰ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਨਹੀਂ ਜਾਣ ਨੂੰ ਆਖਿਆ। ਉਸ ਨੇ ਕਿਹਾ, “ਪਰਮੇਸ਼ੁਰ ਨੇ ਤੁਹਾਨੂੰ ਕੋਈ ਵਚਨ ਦਿੱਤਾ ਸੀ ਜਿਸ ਬਾਰੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ। ਤੁਸੀ ਇੱਥੇ (ਯਰੂਸ਼ਲਮ) ਵਿੱਚ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਵਿੱਚ ਰਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਯਿਸੂ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੂੰ ਹੁਕਮ ਦਿੱਤਾ, “ਯਰੂਸ਼ਲਮ ਤੋਂ ਬਾਹਰ ਨਾ ਜਾਣਾ ਸਗੋਂ ਪਿਤਾ ਦੇ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ;
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਮੌਕੇ ਤੇ, ਉਹ ਜਦੋਂ ਉਨ੍ਹਾਂ ਨਾਲ ਭੋਜਨ ਖਾ ਰਿਹਾ ਸੀ, ਉਸਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ: “ਕਿ ਯੇਰੂਸ਼ਲੇਮ ਸ਼ਹਿਰ ਨੂੰ ਛੱਡ ਕੇ ਨਾ ਜਾਣਾ, ਪਰ ਮੇਰੇ ਪਿਤਾ ਦੁਆਰਾ ਕੀਤੇ ਵਾਅਦੇ ਦੀ ਉਡੀਕ ਕਰੋ, ਜੋ ਤੁਸੀਂ ਮੇਰੇ ਤੋਂ ਉਸਦੇ ਬਾਰੇ ਸੁਣਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਉਨ੍ਹਾਂ ਦੇ ਨਾਲ ਇੱਕਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ
Punjabi ERV
ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ। ਇੱਕ ਵਾਰ ਜਦੋਂ ਯਿਸੂ ਉਨ੍ਹਾਂ ਨਾਲ ਭੋਜਨ ਕਰ ਰਿਹਾ ਸੀ, ਤਾਂ ਉਸਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਜਾਣ ਨੂੰ ਵੀ ਆਖਿਆ। ਉਸਨੇ ਕਿਹਾ, “ਪਰਮੇਸ਼ੁਰ ਨੇ ਤੁਹਾਨੂੰ ਕੋਈ ਵਚਨ ਦਿੱਤਾ ਸੀ ਜਿਸ ਬਾਰੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁਕਿਆ ਹਾਂ। ਤੁਸੀ ਇਥੇ (ਯਰੂਸ਼ਲਮ) ਵਿੱਚ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਵਿੱਚ ਰਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਚੇਲਿਆਂ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹੋ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں دے نال رَل کے اوہناں نُوں حُکم دِتّا پئی یرُوشلِیم توں باہر نا جاؤ۔ سگوں باپ دے اوس وعدہ دی اُڈِیک رکھو۔ جیہڑا تُساں سُنیا اے۔
Punjabi Standard Bible (Punjabi Standard Bible) 2023
ਫਿਰ ਉਸ ਨੇ ਉਨ੍ਹਾਂ ਨਾਲ ਭੋਜਨ ਕਰਦੇ ਸਮੇਂ ਉਨ੍ਹਾਂ ਨੂੰ ਹੁਕਮ ਦਿੱਤਾ, “ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹਿਣਾ ਜਿਸ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਸੀ;