Acts 10:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ। ਇਸ ਵਿੱਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲੱਭ ਲਿਆ। ਉਹ ਫ਼ਾਟਕ ਤੇ ਖੜ੍ਹੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਅਜੇ ਇਸ ਉਲਝਨ ਵਿੱਚ ਹੀ ਸੀ ਕਿ ਜੋ ਦਰਸ਼ਨ ਉਸ ਨੂੰ ਹੋਇਆ ਹੈ, ਉਸ ਦਾ ਕੀ ਅਰਥ ਹੋ ਸਕਦਾ ਹੈ ਤਾਂ ਇਸ ਦੌਰਾਨ ਕੁਰਨੇਲਿਯੁਸ ਦੇ ਭੇਜੇ ਹੋਏ ਆਦਮੀ ਘਰ ਪੁੱਛਦੇ-ਪੁੱਛਦੇ ਦਰਵਾਜ਼ੇ ਤੇ ਆ ਖੜ੍ਹੇ ਹੋਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਪਤਰਸ ਦਰਸ਼ਨ ਦਾ ਅਰਥ ਸਮਝਣ ਬਾਰੇ ਹੈਰਾਨ ਹੋ ਰਿਹਾ ਸੀ, ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਿਮਓਨ ਦਾ ਘਰ ਪੁੱਛਦੇ ਹੋਏ ਬੂਹੇ ਦੇ ਸਾਮ੍ਹਣੇ ਆ ਰੁਕੇ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਭਈ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਸੋ ਕੀ ਹੋਊॽ ਤਾਂ ਵੇਖੋ ਓਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਪੁੱਛਦੇ ਡੇਉੜ੍ਹੀ ਤੇ ਆਣ ਖੜੋਤੇ
Punjabi ERV
ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ। ਇਸ ਵਿਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲਭ ਲਿਆ। ਉਹ ਫ਼ਾਟਕ ਤੇ ਖਢ਼ੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਕਿ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਉਹ ਕੀ ਹੈ? ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਹੋਏ ਬੂਹੇ ਉੱਤੇ ਆ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد پطرس اپنے دِل وِچ بڑا حَیران پیا ہوندا سی پئی ایہہ رویا جیہڑی مَیں ویکھی اے کِیہ اے۔ تَد ویکھو اوہ بندے جِنہاں نُوں کُرنِیلِیُس گھلّیا سی۔ شمعُون دا گھر پُچھدیاں پُچھدیاں بُوہے دے اگّے آ کھلوتے۔
Punjabi Standard Bible (Punjabi Standard Bible) 2023
ਜਦੋਂ ਪਤਰਸ ਇਸ ਦੁਬਿਧਾ ਵਿੱਚ ਸੀ ਕਿ ਜਿਹੜਾ ਦਰਸ਼ਨ ਉਸ ਨੇ ਵੇਖਿਆ ਉਹ ਕੀ ਹੋ ਸਕਦਾ ਹੈ ਤਾਂ ਵੇਖੋ, ਉਹ ਵਿਅਕਤੀ ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਭੇਜਿਆ ਸੀ, ਸ਼ਮਊਨ ਦਾ ਘਰ ਪੁੱਛਦੇ-ਪੁੱਛਦੇ ਦਰਵਾਜ਼ੇ 'ਤੇ ਆ ਖੜ੍ਹੇ ਹੋਏ।