Acts 10:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸ ਨੂੰ ਤੁਸੀਂ ਲੱਭਣ ਆਏ ਹੋ। ਤੁਸੀਂ ਇੱਥੇ ਕਿਸ ਵਾਸਤੇ ਆਏ ਹੋ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਹੇਠਾਂ ਗਿਆ ਅਤੇ ਉਹਨਾਂ ਆਦਮੀਆਂ ਨੂੰ ਕਿਹਾ, “ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ । ਤੁਸੀਂ ਕਿਸ ਕਾਰਨ ਆਏ ਹੋ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਪਤਰਸ ਉਨ੍ਹਾਂ ਆਦਮੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਉਹ ਆਦਮੀ ਹਾਂ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਤੁਸੀਂ ਕਿਉਂ ਆਏ ਹੋ?”
Punjabi Bible 2016 - ਪਵਿੱਤਰ ਬਾਈਬਲ O.V.
ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਉਤਰ ਕੇ ਕਿਹਾ ਕਿ ਵੇਖੋ, ਜਿਹ ਨੂੰ ਤੁਸੀਂ ਭਾਲਦੇ ਹੋ ਸੋ ਮੈਂ ਹੀ ਹਾਂ। ਤੁਸੀਂ ਕਾਹ ਦੇ ਲਈ ਆਏ ਹੋॽ
Punjabi ERV
ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸਨੂੰ ਤੁਸੀਂ ਲਭਣ ਆਏ ਹੋ। ਤੁਸੀਂ ਇਥੇ ਕਿਸ ਵਾਸਤੇ ਆਏ ਹੋ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਆ ਕੇ ਕਿਹਾ ਕਿ ਵੇਖੋ, ਜਿਸ ਨੂੰ ਤੁਸੀਂ ਲੱਭਦੇ ਹੋ, ਉਹ ਮੈਂ ਹੀ ਹਾਂ। ਤੁਸੀਂ ਕਿਸ ਦੇ ਲਈ ਆਏ ਹੋ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد پطرس اُٹھ کے اوہناں بندیاں نُوں آکھیا۔ جِہنُوں تُسی لبّھدے ہو ویکھو مَیں ای آں۔ تُسی کِس کر کے آئے ہو؟
Punjabi Standard Bible (Punjabi Standard Bible) 2023
ਤਦ ਪਤਰਸ ਉੱਤਰ ਕੇ ਉਨ੍ਹਾਂ ਵਿਅਕਤੀਆਂ ਕੋਲ ਆਇਆ ਅਤੇ ਕਿਹਾ, “ਵੇਖੋ, ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਤੁਹਾਡੇ ਆਉਣ ਦਾ ਕੀ ਕਾਰਨ ਹੈ?”