Acts 10:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸ ਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਉੱਤਰ ਦਿੱਤਾ, “ਕਪਤਾਨ ਕੁਰਨੇਲਿਯੁਸ ਨੇ ਸਾਨੂੰ ਭੇਜਿਆ ਹੈ । ਉਹ ਇੱਕ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਆਦਮੀ ਹੈ । ਉਸ ਨੂੰ ਸਾਰੀ ਯਹੂਦੀ ਕੌਮ ਵੀ ਮੰਨਦੀ ਹੈ । ਉਸ ਨੂੰ ਇੱਕ ਪਵਿੱਤਰ ਸਵਰਗਦੂਤ ਦੇ ਰਾਹੀਂ ਹਿਦਾਇਤ ਮਿਲੀ ਹੈ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਉਪਦੇਸ਼ ਸੁਣੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਸਾਨੂੰ ਕੁਰਨੇਲਿਯੁਸ ਸੂਬੇਦਾਰ ਨੇ ਇੱਥੇ ਭੇਜਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਆਦਮੀ ਹੈ, ਜਿਸਦਾ ਸਾਰੇ ਯਹੂਦੀ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇੱਕ ਪਵਿੱਤਰ ਸਵਰਗਦੂਤ ਨੇ ਉਸਨੂੰ ਕਿਹਾ, ਕਿ ਉਹ ਤੁਹਾਨੂੰ ਉਸਦੇ ਘਰ ਆਉਣ ਲਈ ਬੁਲਾਵੇ ਤਾਂ ਜੋ ਉਹ ਸੁਣ ਸਕੇ ਜੋ ਤੁਸੀਂ ਆਖਣਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਓਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਪੁਰਖ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ ਅਰ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤ੍ਰ ਦੂਤ ਨੇ ਹੁਕਮ ਦਿੱਤਾ ਭਈ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਗੱਲਾਂ ਸੁਣੇ
Punjabi ERV
ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪ੍ਰਭੂ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਮਨੁੱਖ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਕਿ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਬਚਨ ਸੁਣੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہناں آکھیا پئی کُرنِیلِیُس صُوبیدار جیہڑا نیک تے خُدا کولوں ڈردا اے۔ تے یہُودِیاں دی ساری قوم وِچ نیک ناں اے اوہنوں اِک پاک فرِشتہ دی راہِیں حُکم مِلیا۔ پئی تینُوں اپنے گھر وِچ سَدّ لیا وے تے تَیتھوں گلّاں سُنے۔
Punjabi Standard Bible (Punjabi Standard Bible) 2023
ਉਨ੍ਹਾਂ ਨੇ ਕਿਹਾ, “ਸੂਬੇਦਾਰ ਕੁਰਨੇਲਿਯੁਸ, ਜੋ ਕਿ ਇੱਕ ਧਰਮੀ ਅਤੇ ਪਰਮੇਸ਼ਰ ਦਾ ਭੈ ਮੰਨਣ ਵਾਲਾ ਵਿਅਕਤੀ ਹੈ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ, ਉਸ ਨੂੰ ਇੱਕ ਪਵਿੱਤਰ ਸਵਰਗਦੂਤ ਨੇ ਹੁਕਮ ਦਿੱਤਾ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਵਚਨ ਸੁਣੇ।”