Acts 10:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸ ਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪਰਮੇਸ਼ੁਰ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਦਿਨ ਤਿੰਨ ਵਜੇ ਉਸ ਨੂੰ ਇੱਕ ਸਾਫ਼ ਸਾਫ਼ ਦਰਸ਼ਨ ਹੋਇਆ ਜਿਸ ਵਿੱਚ ਉਸ ਨੇ ਪਰਮੇਸ਼ਰ ਦੇ ਇੱਕ ਸਵਰਗਦੂਤ ਨੂੰ ਆਪਣੇ ਕੋਲ ਆਉਂਦੇ ਦੇਖਿਆ ਜਿਸ ਨੇ ਉਸ ਨੂੰ ਕਿਹਾ, “ਕੁਰਨੇਲਿਯੁਸ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਦਿਨ ਦੁਪਹਿਰ ਦੇ ਤਿੰਨ ਵਜੇ ਉਸ ਨੇ ਇੱਕ ਦਰਸ਼ਨ ਦੇਖਿਆ। ਉਸਨੇ ਸਪੱਸ਼ਟ ਤੌਰ ਤੇ ਪਰਮੇਸ਼ਵਰ ਦਾ ਇੱਕ ਸਵਰਗਦੂਤ ਵੇਖਿਆ, ਜੋ ਉਸ ਕੋਲ ਆਇਆ ਅਤੇ ਕਿਹਾ, “ਹੇ ਕੁਰਨੇਲਿਯੁਸ!”
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੇ ਦਿਨ ਦੇ ਤੀਏਕ ਪਹਿਰ ਦਰਸ਼ਣ ਪਾ ਕੇ ਸਾਫ਼ ਵੇਖਿਆ ਭਈ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ!
Punjabi ERV
ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪ੍ਰਭੂ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਨੇ ਦਿਨ ਦੇ ਤੀਜੇ ਪਹਿਰ ਦਰਸ਼ਣ ਵਿੱਚ ਸਾਫ਼ ਵੇਖਿਆ ਕਿ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس رویا وِچ دِن دے ترِیجے پَہر صاف صاف ویکھیا۔ پئی خُدا دا اِک فرِشتہ اوہدے کول اندر آیا۔ تے اوہنوں آکھیا۔ اَے کُرنِیلِیُس۔
Punjabi Standard Bible (Punjabi Standard Bible) 2023
ਦਿਨ ਦੇ ਲਗਭਗ ਤਿੰਨ ਵਜੇ ਉਸ ਨੇ ਦਰਸ਼ਨ ਵਿੱਚ ਸਪਸ਼ਟ ਵੇਖਿਆ ਕਿ ਪਰਮੇਸ਼ਰ ਦਾ ਇੱਕ ਦੂਤ ਉਸ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਕੁਰਨੇਲਿਯੁਸ।”