Acts 11:26 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਸ ਨੇ ਸੌਲੁਸ ਨੂੰ ਲੱਭ ਲਿਆ, ਉਹ ਉਸ ਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉੱਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦੀ ਮੰਡਲੀ ਇਕੱਠੀ ਹੋਕੇ ਆਈ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਉਸ ਨੂੰ ਮਿਲ ਗਿਆ ਤਾਂ ਉਹ ਉਸ ਨੂੰ ਅੰਤਾਕਿਯਾ ਲੈ ਆਇਆ । ਉਹ ਦੋਵੇਂ ਉੱਥੇ ਪੂਰੇ ਇੱਕ ਸਾਲ ਤੱਕ ਕਲੀਸਿਯਾ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ । ਅੰਤਾਕਿਯਾ ਵਿੱਚ ਹੀ ਚੇਲੇ ਪਹਿਲੀ ਵਾਰ ‘ਮਸੀਹੀ’ ਅਖਵਾਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸਨੂੰ ਲੱਭਣ ਤੋਂ ਬਾਅਦ, ਬਰਨਬਾਸ ਉਸਨੂੰ ਵਿਸ਼ਵਾਸੀਆਂ ਨੂੰ ਸਿਖਾਉਣ ਲਈ ਵਾਪਸ ਅੰਤਾਕਿਆ ਲੈ ਆਇਆ, ਇਸ ਲਈ ਇੱਕ ਪੂਰੇ ਸਾਲ ਦੌਰਾਨ ਬਰਨਬਾਸ ਅਤੇ ਸੌਲੁਸ ਉੱਥੇ ਦੀ ਕਲੀਸਿਆ ਨਾਲ ਬਾਕਾਇਦਾ ਮਿਲਦੇ ਰਹੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਯਿਸ਼ੂ ਬਾਰੇ ਸਿਖਾਇਆ, ਅਤੇ ਅੰਤਾਕਿਆ ਵਿਖੇ ਹੀ ਵਿਸ਼ਵਾਸੀ ਪਹਿਲਾਂ ਮਸੀਹ ਅਖਵਾਏ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਰ ਇਉਂ ਹੋਇਆ ਜੋ ਓਹ ਇੱਕ ਪੂਰਾ ਸਾਲ ਕਲੀਸਿਯਾ ਦੇ ਨਾਲ ਇੱਕਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।।
Punjabi ERV
ਜਦੋਂ ਉਸਨੇ ਸੌਲੁਸ ਨੂੰ ਲਭ ਲਿਆ, ਉਹ ਉਸਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦਾ ਟੋਲਾ ਇਕੱਠਾ ਹੋਕੇ ਆਇਆ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਤੇ ਇਸ ਤਰ੍ਹਾਂ ਹੋਇਆ ਜੋ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایویں ہویا پئی اِک سال تِیکر اوہ کلِیسیا دے نال اکٹّھے رہے۔ تے بُہت لوکاں نُوں تعلِیم دیندے سن۔ تے شاگِرد پہلاں انطاکیہ وِچ ای مسِیحی اکھوائے۔
Punjabi Standard Bible (Punjabi Standard Bible) 2023
ਅਤੇ ਉਸ ਨੂੰ ਲੱਭ ਕੇ ਅੰਤਾਕਿਯਾ ਲੈ ਆਇਆ। ਤਦ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਹੁੰਦੇ ਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਅਤੇ ਚੇਲੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਮਸੀਹੀ ਕਹਾਏ।